The Khalas Tv Blog India ਵਿਨੇਸ਼ ਫੋਗਾਟ ਦੀ ਰੋਂਦੇ ਹੋਏ ਭਾਵੁਕ ਪੋਸਟ ! ‘ਮੇਰੀ ਵਾਰੀ ਲੱਗਦਾ ਹੈ ਰੱਬ ਸੁੱਤਾ ਰਹਿ ਗਿਆ’ !
India International Punjab Sports

ਵਿਨੇਸ਼ ਫੋਗਾਟ ਦੀ ਰੋਂਦੇ ਹੋਏ ਭਾਵੁਕ ਪੋਸਟ ! ‘ਮੇਰੀ ਵਾਰੀ ਲੱਗਦਾ ਹੈ ਰੱਬ ਸੁੱਤਾ ਰਹਿ ਗਿਆ’ !

ਬਿਉਰੋ ਰਿਪੋਰਟ – ਰੈਸਲਰ ਵਿਨੇਸ਼ ਫੋਗਾਟ (VINESH PHOGAT) ਦੀ ਸਿਲਵਰ ਮੈਡਲ ਅਪੀਲ ਖਾਰਿਜ ਹੋਣ ਦੇ ਬਾਅਦ ਭਾਵੁਕ ਪੋਸਟ ਲਿਖੀ ਹੈ । ਉਨ੍ਹਾਂ ਨੇ ਇੰਸਟਰਾਗਰਾਮ ਐਕਾਉਂਟ ‘ਤੇ ਰੋਂਦੇ ਹੋਏ ਫੋਟੋ ਪਾਈ ਅਤੇ ਗਾਇਕ ਬੀ ਪ੍ਰਾਕ ਦਾ ਗਾਣਾ ‘ਮੇਰੀ ਵਾਰੀ ਤਾਂ ਲੱਗਦਾ,ਤੂੰ ਰੱਬ ਸੁੱਤਾ ਰਹਿ ਗਿਆ… ਇਸ ਤੋਂ ਪਹਿਲਾਂ ਬੁੱਧਵਾਰ 14 ਅਗਸਤ ਨੂੰ ਕੋਰਟ ਆਫ ਆਬਿਟ੍ਰੇਸ਼ਨ ਫਾਰ ਸਪੋਰਟਸ (CAS) ਨੇ ਦੀ ਪੈਰਿਸ ਓਲੰਪਿਕ ਵਿੱਚ ਸਾਂਝੇ ਸਿਲਵਰ ਮੈਡਲ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ ।

ਵਿਨੇਸ਼ ਨੇ ਰੈਸਲਿੰਗ ਵਿੱਚ 50 ਕਿਲੋਗਰਾਮ ਮਹਿਲਾ ਕੈਟਾਗਰੀ ਵਿੱਚ 3 ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਸੀ । 8 ਅਗਸਤ ਨੂੰ ਫਾਈਨਲ ਹੋਣਾ ਸੀ ਪਰ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਵਿਨੇਸ਼ ਦੇ 100 ਗਰਾਮ ਜ਼ਿਆਦਾ ਵਜ਼ਨ ਦੀ ਵਜ੍ਹਾ ਕਰਕੇ ਡਿਸਕੁਆਲੀਫਾਈ ਕਰ ਦਿੱਤਾ ਸੀ ।

IOA ਦੇ ਵਕੀਲ ਨੇ ਕਿਹਾ ਡਿਟੇਲ ਦਾ ਇੰਤਜ਼ਾਰ

CAS ਵਿੱਚ ਭਾਰਤੀ ਓਲੰਪਿਕ ਸੰਘ ਦੇ ਵਕੀਲ ਵਿਧੁਸ਼ਪਤ ਸਿੰਘਾਨਿਆ ਨੇ ਕਿਹਾ ਹੁਣ ਤੱਕ ਡਿਟੇਲ ਆਦੇਸ਼ ਨਹੀਂ ਮਿਲਿਆ ਹੈ । ਸਿਰਫ ਇਕ ਲਾਈਨ ਦਾ ਹੁਕਮਾ ਹੈ ਵਿਨੇਸ਼ ਦੀ ਅਪੀਲ ਖਾਰਿਜ,ਅਦਾਲਤ ਨੇ ਕੋਈ ਕਾਰਨ ਨਹੀਂ ਦੱਸਿਆ ਹੈ । ਇਸ ਨੂੰ ਕਿਉਂ ਖਾਰਜ ਕੀਤਾ ਹੈ ਅਤੇ ਇੰਨਾਂ ਸਮਾਂ ਕਿਉਂ ਲਿਆ ਗਿਆ ਹੈ। ਅਸੀਂ ਹੈਰਾਨ ਅਤੇ ਨਿਰਾਸ਼ ਹਾਂ । ਸਾਨੂੰ ਉਮੀਦ ਹੈ ਕਿ ਡੀਟੇਲ ਹੁਕਮ 10-15 ਦਿਨਾਂ ਦੇ ਅੰਦਰ ਆਵੇਗਾ । CAS ਦੇ ਖਿਲਾਫ ਸਵਿਸ ਫੇਡਰਲ ਟ੍ਰਿਬਿਉਨਲ ਵਿੱਚ 30 ਦਿਨਾਂ ਦੇ ਅੰਦਰ ਅਪੀਲ ਕੀਤੀ ਜਾ ਸਕਦੀ ਹੈ । ਡੀਟੇਲ ਹੁਕਮ ਤੋਂ ਬਾਅਦ 30 ਦਿਨ ਦਾ ਸਮਾਂ ਸ਼ੁਰੂ ਹੋ ਜਾਵੇਗਾ । ਹਰੀਸ਼ ਸਾਲਵੇ ਸਾਡੇ ਨਾਲ ਹਨ, ਉਹ ਸਾਨੂੰ ਗਾਈਡ ਕਰਨਗੇ । ਅਸੀਂ ਉਨ੍ਹਾਂ ਦੇ ਨਾਲ ਬੈਠ ਕੇ ਅਪੀਲ ਦੀ ਪਟੀਸ਼ਨ ਤਿਆਰ ਕਰਾਂਗੇ ।

ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ CAS ਨੇ ਨਤੀਜਿਆਂ ‘ਤੇ ਨਰਾਜ਼ਗੀ ਜਤਾਈ ਸੀ । ਉਨ੍ਹਾਂ ਨੇ ਯੂਨਾਇਟਿਡ ਵਰਲਡ ਰੈਸਲਿੰਗ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਫੈਸਲੇ ‘ਤੇ ਹੈਰਾਨੀ ਜਤਾਈ ਹੈ ।

Exit mobile version