The Khalas Tv Blog Others ਲੋਕਾਂ ਨੇ ਜਿਨ੍ਹਾਂ ਚੀਜ਼ਾਂ ਦੀ ਕੀਤੀ ਕਾਲਾਬਾਜ਼ਾਰੀ, ਸਿੱਖਾਂ ਨੇ ਉਸਦਾ ਵੀ ਲੰਗਰ ਲਾ ਦਿੱਤਾ
Others

ਲੋਕਾਂ ਨੇ ਜਿਨ੍ਹਾਂ ਚੀਜ਼ਾਂ ਦੀ ਕੀਤੀ ਕਾਲਾਬਾਜ਼ਾਰੀ, ਸਿੱਖਾਂ ਨੇ ਉਸਦਾ ਵੀ ਲੰਗਰ ਲਾ ਦਿੱਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੋਹਾਲੀ ਦੇ ਸੈਕਟਰ-69 ਵਿੱਚ ਖੋਲ੍ਹਿਆ ਗਿਆ ‘ਸਰਵ ਹਿਊਮੈਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ ਦਾ ਕੋਵਿਡ ਕੇਅਰ ਸੈਂਟਰ ਮਨੁੱਖਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰ ਰਿਹਾ ਹੈ। ‘ਦ ਖਾਲਸ ਟੀਵੀ ਨਾਲ ਖਾਸਤੌਰ ‘ਤੇ ਗੱਲਬਾਤ ਕਰਦਿਆਂ ਇੱਥੇ ਟਰੱਸਟ ਦੇ ਸੇਵਾਦਾਰ ਸਵਰਨਜੀਤ ਨੇ ਕਿਹਾ ਕਿ ਇਹ ਸੈਂਟਰ ਮੋਹਾਲੀ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸੰਗਤ ਵੀ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਇੱਥੇ ਐਂਮਰਜੈਂਸੀ ਸੇਵਾਵਾਂ ਅਤੇ ਹੋਰ ਸਹੂਲਤਾਂ ਨਾਲ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਗੰਭੀਰ ਹਾਲਾਤਾਂ ਵਾਲੇ ਮਰੀਜਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਵਿਖੇ ਭੇਜਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਹਸਪਤਾਲਾਂ ਨਾਲ ਵੀ ਸੰਪਰਕ ਰੱਖਿਆ ਜਾਂਦਾ ਹੈ। ਮਰੀਜ਼ਾਂ ਦੀ ਇਸ ਕੋਵਿਡ ਸੈਂਟਰ ਵਿੱਚ ਬਿਲਕੁਲ ਮੁਫਤ ਸੇਵਾ ਕੀਤੀ ਜਾਂਦੀ ਹੈ।

ਲੋਕ ਕਰ ਰਹੇ ਹਨ ਲੰਗਰ ਦੀ ਸੇਵਾ

ਇਸ ਮੌਕੇ ਮੌਜੂਦ ਸੇਵਾਦਾਰ ਨਵਜੋਤ ਸਿੰਘ ਨੇ ਦੱਸਿਆ ਕਿ ਇੱਥੇ 12 ਬੈੱਡ ਆਕਸੀਜਨ ਤੇ 8 ਆਮ ਮਰੀਜਾਂ ਦੀ ਸੇਵਾ ਵਿਚ ਲਗਾਏ ਗਏ ਹਨ। ਸ਼ਹਿਰ ਦੇ ਕਈ ਨਾਮੀ ਡਾਕਟਰ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮਰੀਜਾਂ ਲਈ ਲੰਗਰ ਤੇ ਹੋਰ ਮੈਡੀਕਲ ਨਾਲ ਜੁੜੀਆਂ ਚੀਜਾਂ ਦੀ ਸੇਵਾ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਵਿੱਚ ਦਵਾਈਆਂ ਦੀ ਕਾਲਾਬਾਜ਼ਾਰੀ ਹੱਦੋਂ ਵੱਧ ਗਈ ਹੈ, ਪਰ ਅਜਿਹਾ ਕਰਨਾ ਕਿਸੇ ਵੀ ਤਰ੍ਹਾਂ ਮਨੁੱਖਤਾ ਤੇ ਇਨਸਾਨਾਂ ਦੀ ਜਾਨ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਇਸ ਕਾਲਾਬਾਜ਼ਾਰੀ ਦੇ ਖਿਲਾਫ ਵੀ ਲੰਗਰ ਲਾਏ ਹਨ। ਮਾਨਵਾਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ।

Exit mobile version