‘ਦ ਖ਼ਾਲਸ ਬਿਊਰੋ :- ਨਿੱਜੀ ਨਿਊਜ਼ ਚੈਨਲ ਰੀਪਬਲਿਕ ਟੀਵੀ ਦੇ ਐਡੀਟਰ ਅਰਨਵ ਗੋਸਵਾਮੀ ਖ਼ਿਲਾਫ਼ ਬਟਾਲਾ ਵਿੱਚ ਐੱਫ਼ਆਈਆਰ ਦਰਜ ਕੀਤੀ ਗਈ ਹੈ। ਬਟਾਲਾ ਤੋਂ ਸਥਾਨਕ ਪੁਲਿਸ ਮੁਤਾਬਕ ਇਹ ਮਾਮਲਾ ਫਤਿਹਗੜ੍ਹ ਚੂੜੀਆਂ ਥਾਣੇ ਵਿੱਚ ਦਰਜ ਹੋਇਆ ਹੈ।
ਪੁਲਿਸ ਮੁਤਾਬਕ ਇਹ ਰਿਪੋਰਟ ਗੁਰਦਾਸਪੁਰ ਦੇ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਰੌਸ਼ਨ ਜੌਸਫ਼ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਗੋਸਵਾਮੀ ਨੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਖ਼ਿਲਾਫ਼ ਮੰਦੇ ਸ਼ਬਦ ਬੋਲ ਕੇ ਮੁਲਕ ਵਿੱਚ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਹੈ।