The Khalas Tv Blog India ਮੌਤ ਦੀ ਸਜ਼ਾ ਵਾਲੇ ਲੋਕਾਂ ਦੀਆਂ ਅਪੀਲਾਂ ਮੁੜ ਵਿਚਾਰੇ ਪੰਜਾਬ-ਹਰਿਆਣਾ ਹਾਈਕੋਰਟ: SC
India Punjab

ਮੌਤ ਦੀ ਸਜ਼ਾ ਵਾਲੇ ਲੋਕਾਂ ਦੀਆਂ ਅਪੀਲਾਂ ਮੁੜ ਵਿਚਾਰੇ ਪੰਜਾਬ-ਹਰਿਆਣਾ ਹਾਈਕੋਰਟ: SC

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮੌਤ ਦੀ ਸਜਾ ਭਾਵ ਕਿ ਫਾਂਸੀ ਦੀ ਸਜ਼ਾ ਦੇ ਦੋਸ਼ੀ ਜਸਬੀਰ ਸਿੰਘ ਉਰਫ ਜੱਸਾ, ਉਸ ਦੀ ਪਤਨੀ ਸੋਨੀਆ ਅਤੇ ਵਿਕਰਮ ਸਿੰਘ ਦੀਆਂ ਅਪੀਲਾਂ ‘ਤੇ ਮੁੜ ਵਿਚਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਹਾਈਕੋਰਟ ਨੂੰ ਇਸ ਮਾਮਲੇ ‘ਤੇ ਤਿੰਨ ਮਹੀਨਿਆਂ ‘ਚ ਫੈਸਲਾ ਲੈਣਾ ਦੀ ਵੀ ਹਦਾਇਤ ਕੀਤੀ ਹੈ।ਹਾਈ ਕੋਰਟ ਵਿੱਚ ਡਿਵੀਜ਼ਨ ਬੈਂਚ ਨੂੰ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਜਸਬੀਰ ਦੀ ਪਤਨੀ ਸੋਨੀਆ ਨੇ 2005 ਵਿੱਚ ਇਸ ਘਿਨਾਉਣੇ ਅਪਰਾਧ ਵਿੱਚ ਸਹਾਇਕ ਭੂਮਿਕਾ ਨਿਭਾਈ ਸੀ।

ਹੁਸ਼ਿਆਰਪੁਰ ਦੇ ਜੌਹਰੀ ਰਵੀ ਵਰਮਾ ਦੇ ਪੁੱਤਰ ਅਭੀ ਵਰਮਾ ਦਾ ਕਤਲ ਕਰਨ ਵਾਲੇ ਜਸਬੀਰ ਸਿੰਘ, ਸੋਨੀਆ ਅਤੇ ਵਿਕਰਮ ਸਿੰਘ ਉਰਫ ਵਿੱਕੀ ਨੂੰ 50 ਲੱਖ ਰੁਪਏ ਦੀ ਫਿਰੌਤੀ ਲਈ ਹੱਤਿਆ ਕਰ ਦਿੱਤੀ ਸੀ। ਤਿੰਨਾਂ ਨੇ ਬੱਚੇ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਸੀ।

ਹੇਠਲੀ ਅਦਾਲਤ ਨੇ 3 ਸਤੰਬਰ 2005 ਨੂੰ ਤਿੰਨਾਂ ਨੂੰ ਆਈਪੀਸੀ ਦੀਆਂ ਧਾਰਾਵਾਂ 302 (ਕਤਲ), 364-ਏ (ਫਿਰੌਤੀ ਲਈ ਅਗਵਾ), 201 (ਅਪਰਾਧ ਦੇ ਸਬੂਤ ਮਿਟਾਉਣਾ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਦੋਸ਼ੀ ਠਹਿਰਾਇਆ ਸੀ ਅਤੇ ਤਿੰਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

Exit mobile version