The Khalas Tv Blog India ਮਾਪਿਆਂ ਦੀ ਮਰਜ਼ੀ ਖਿਲਾਫ ਵਿਆਹ ਕਵਾਉਣ ਵਾਲੀ ਭੈਣ ਨੂੰ ਖੌਫਨਾਕ ਸਜਾ
India

ਮਾਪਿਆਂ ਦੀ ਮਰਜ਼ੀ ਖਿਲਾਫ ਵਿਆਹ ਕਵਾਉਣ ਵਾਲੀ ਭੈਣ ਨੂੰ ਖੌਫਨਾਕ ਸਜਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇਕ ਲੜਕੀ ਨੂੰ ਮਾਪਿਆਂ ਦੀ ਮਰਜੀ ਖਿਲਾਫ ਵਿਆਹ ਕਰਵਾਉਣ ਦੀ ਦਿਲ ਦਹਿਲਾ ਦੇਣ ਵਾਲੀ ਸਜਾ ਮਿਲੀ ਹੈ।ਜਾਣਕਾਰੀ ਮੁਤਾਬਿਕ 19 ਸਾਲਾ ਲੜਕੀ ਨੂੰ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਉਣ ਦੇ ਦੋਸ਼ ‘ਚ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਪੀੜਤ ਲੜਕੀ ਦੇ ਭਰਾ ਅਤੇ ਮਾਂ ਨੇ ਅੰਜਾਮ ਦਿੱਤਾ ਹੈ।

ਪਰਿਵਾਰ ਦੇ ਵਿਰੋਧ ‘ਤੇ ਵੀ 19 ਸਾਲਾ ਕੀਰਤੀ ਥੋਰੇ ਨੇ ਕੁਝ ਦਿਨ ਪਹਿਲਾਂ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਕੀਰਤੀ ਦੀ ਜ਼ਿੰਦਗੀ ‘ਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਐਤਵਾਰ ਨੂੰ ਕੀਰਤੀ ਦੀ ਮਾਂ ਅਤੇ ਉਸ ਦਾ ਭਰਾ ਉਸ ਦੇ ਘਰ ਆਏ।

ਮਾਂ ਅਤੇ ਭਰਾ ਨੇ ਸ਼ੁਰੂ ਵਿਚ ਕਿਹਾ ਕਿ ਉਹ ਸਭ ਕੁਝ ਭੁੱਲ ਕੇ ਉਸ ਦੇ ਵਿਆਹ ਨੂੰ ਅਪਣਾਉਣਾ ਚਾਹੁੰਦੇ ਹਨ। ਇਸੇ ਖੁਸ਼ੀ ‘ਚ ਕੀਰਤੀ ਆਪਣੀ ਮਾਂ ਅਤੇ ਭਰਾ ਕੋਲ ਰਸੋਈ ‘ਚ ਕੁਝ ਬਣਾਉਣ ਲਈ ਗਈ ਅਤੇ ਉਦੋਂ ਹੀ ਕੀਰਤੀ ਦੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਭੈਣ ਦਾ ਸਿਰ ਵੱਢ ਦਿੱਤਾ।

ਇਸ ਕਤਲੇਆਮ ਵਿੱਚ ਕੀਰਤੀ ਦੀ ਮਾਂ ਨੇ ਵੀ ਆਪਣੇ ਪੁੱਤਰ ਦਾ ਸਾਥ ਦਿੱਤਾ। ਲੜਕੀ ਦੇ ਭਰਾ ਨੇ ਆਪਣੀ ਭੈਣ ਦਾ ਸਿਰ ਕਲਮ ਕਰ ਦਿੱਤਾ ਅਤੇ ਸਿਰ ਹੱਥਾਂ ਵਿੱਚ ਫੜ ਕੇ ਘਰ ਦੇ ਬਾਹਰ ਲਿਆ ਕੇ ਸਾਰਿਆਂ ਨੂੰ ਦਿਖਾਇਆ।

Exit mobile version