The Khalas Tv Blog India ਮਨੀਸ਼ ਗਰੋਵਰ ਨੇ ਮੰਗੀ ਮਾਫੀ, ਕਿਸਾਨਾਂ ਨੇ ਛੱਡਿਆ ਰਾਹ
India Punjab

ਮਨੀਸ਼ ਗਰੋਵਰ ਨੇ ਮੰਗੀ ਮਾਫੀ, ਕਿਸਾਨਾਂ ਨੇ ਛੱਡਿਆ ਰਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੋਹਤਕ ਦੇ ਕਿਲੋਈ ਪਿੰਡ ਦੇ ਮੰਦਰ ਪਰਿਸਰ ਵਿੱਚੋਂ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਜਪਾ ਆਗੂ ਮਨੀਸ਼ ਗਰੋਵਰ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਘੰਟਿਆਂ ਲਈ ਕਰੀਬ ਇੱਕ ਦਰਜਨ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਸ਼ਿਵ ਮੰਦਰ ਦੇ ਅੰਦਰ ਜ਼ਬਰਦਸਤੀ ਰੋਕਿਆ ਹੋਇਆ ਸੀ।

ਉੱਧਰ, ਕਿਸਾਨਾਂ ਵੱਲੋਂ ਸਾਬਕਾ ਸਹਿਕਾਰਤਾ ਰਾਜ ਮੰਤਰੀ ਅਤੇ ਭਾਜਪਾ ਆਗੂ ਮਨੀਸ਼ ਗਰੋਵਰ ਤੇ ਸਤੀਸ਼ ਨਾਂਦਲ ਸਮੇਤ ਸਥਾਨਕ ਆਗੂਆਂ ਨੂੰ ਪਹਿਲਾਂ ਮੰਦਰ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਇਹ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੇਦਾਰਨਾਥ ਵਿੱਚ ਹੋ ਰਿਹਾ ਸਮਾਗਮ ਲਾਈਵ ਦੇਖਣ ਪਹੁੰਚੇ ਸਨ।

Exit mobile version