‘ਦ ਖ਼ਾਲਸ ਬਿਊਰੋ : ਰੂਸ ਯੂਕਰੇਨ ਦੇ ਵੱਡੇ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਸਵੇਰ ਤੋਂ ਰੂਸੀ ਬੰ ਬਾਰੀ ਜਾਰੀ ਹੈ। ਇਸ ਬੰ ਬ ਧ ਮਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਵੀ ਹ ਮਲੇ ਦੀ ਲਪੇਟ ਵਿੱਚ ਆ ਗਈ ਹੈ। ਯੂਕਰੇਨ ਦੀ ਐਮ ਰਜੈਂਸੀ ਸੇਵਾ ਦਾ ਕਹਿਣਾ ਹੈ ਕਿ ਇਮਾਰਤ ‘ਚ ਲੱਗੀ ਅੱ ਗ ‘ਤੇ ਹੁਣ ਕਾਬੂ ਪਾ ਲਿਆ ਗਿਆ ਹੈ। ਕੀਵ ਦਾ ਮੈਟਰੋ ਸਟੇਸ਼ਨ ਵੀ ਹ ਮਲੇ ਦੀ ਲਪੇਟ ਵਿਚ ਆ ਗਿਆ ਹੈ। ਕੀਵ ਦੇ ਮੈਟਰੋ ਨੈਟਵਰਕ ਨੇ ਟਵੀਟ ਕੀਤਾ ਕਿ ਸਵੇਰੇ ਤੜਕੇ ਹੋਏ ਧ ਮਾਕਿਆਂ ਨੇ ਲੁਕਯਾਨਿਵਸਕਾ ਸਟੇਸ਼ਨ ਅਤੇ ਦਫਤਰਾਂ ਦੇ ਕੁਝ ਹਿੱਸਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਲੁਕਯਾਨਿਵਲਕਾ ਸਟੇਸ਼ਨ ਕੀਵ ਦੇ ਕੇਂਦਰ ਦੇ ਨੇੜੇ ਹੈ ਅਤੇ ਸਟੇਸ਼ਨ ਨੂੰ ਹੁਣ ਨੁਕਸਾਨ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਅਰੈਸਟੋਵਿਚ ਨੇ ਕਿਹਾ ਹੈ ਕਿ ਯੂਕਰੇਨ-ਰੂਸ ਯੁੱਧ ਮਈ ਦੇ ਸ਼ੁਰੂ ਤੱਕ ਖਤਮ ਹੋ ਸਕਦਾ ਹੈ ਜਦੋਂ ਰੂਸ ਕੋਲ ਯੂਕਰੇਨ ‘ਤੇ ਹ ਮਲਾ ਕਰਨ ਲਈ ਸਰੋਤ ਖਤਮ ਹੋ ਜਾਣਗੇ। ਉਨਾਂ ਨੇ ਕਿਹਾ ਕਿ ਇੱਕ ਜਾਂ ਦੋ ਹਫ਼ਤਿਆਂ ਵਿੱਚ ਸ਼ਾਂਤੀ ਸਮਝੌਤਾ ਹੋ ਸਕਦਾ ਹੈ ਅਤੇ ਫ਼ੌਜ ਵਾਪਸ ਜਾ ਸਕਦੀ ਹੈ। ਜਾਂ ਦੂਜੇ ਦੌਰ ਵਿੱਚ ਸੀਰੀਆ ਦੇ ਲੜਾ ਕਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਰੂਸ ਸੀਰੀਆ ਦੇ ਲ ੜਾਕਿਆਂ ਨੂੰ ਯੂਕਰੇਨ ਵਿੱਚ ਲੜਨ ਲਈ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ।