The Khalas Tv Blog India ਭਗਵੰਤ ਮਾਨ ਨੂੰ ਸਿੱਧੂ ਚੰਗੇ ਲੱਗਣ ਲੱਗੇ, ਕੀ ਕੇਜਰੀਵਾਲ ਨੇ ਦਿੱਤੀ ਹਦਾਇਤ ?
India

ਭਗਵੰਤ ਮਾਨ ਨੂੰ ਸਿੱਧੂ ਚੰਗੇ ਲੱਗਣ ਲੱਗੇ, ਕੀ ਕੇਜਰੀਵਾਲ ਨੇ ਦਿੱਤੀ ਹਦਾਇਤ ?

ਚੰਡੀਗੜ੍ਹ- ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਪੰਜਾਬ ਦੇ ਇਕਲੌਤੇ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਅੱਜ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਖਾਸ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਇੱਕ ਇਮਾਨਦਾਰ ਇਨਸਾਨ ਹਨ ਤੇ ਉਹ ਚਾਹੁੰਦੇ ਹਨ ਕਿ ਸਿੱਧੂ ‘ਆਪ’ ‘ਚ ਸ਼ਾਮਲ ਹੋਣ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਗਟ ਸਿੰਘ ਦਾ ਵੀ ਪਾਰਟੀ ਵਿੱਚ ਸਵਾਗਤ ਕੀਤਾ।

ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲ ਕੀਤਾ ਤਾਂ ਉਹ ਟਾਲਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸੀਐੱਮ ਦਾ ਚਿਹਰਾ ਪੰਜਾਬ ਦੀ ਸੱਮਸਿਆ ਦਾ ਹੱਲ ਨਹੀਂ ਹੈ। ਦਿੱਲੀ ‘ਚ ‘ਆਪ’ ਦੀ ਜ਼ਬਰਦਸਤ ਜਿੱਤ ‘ਤੇ ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਸਾਰੇ ਸੂਬਿਆਂ ਦੇ ਲੋਕ ਰਹਿੰਦੇ ਹਨ ਜਿਸ ਕਰਕੇ ਦਿੱਲੀ ਹੁਣ ਦੇਸ਼ ਬਦਲੇਗੀ।

ਪੰਜਾਬ ਬਾਰੇ ਉਨ੍ਹਾਂ ਕਿਹਾ ਕਿ ਸੂਬੇ ‘ਚ ਇਸ ਸਮੇਂ ਹਸਪਤਾਲ, ਸਿੱਖਿਆ ਤੇ ਬਿਜਲੀ-ਪਾਣੀ ਦਾ ਬੁਰਾ ਹਾਲ ਹੈ। ਸੂਬੇ ‘ਚ ਡਰੱਗਸ, ਰੇਤ ਟ੍ਰਾਂਸਪੋਰਟ ਮਾਫੀਆ ਦਾ ਬੋਲਬਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਹਰ ਪਾਸੇ ਵਿਕਾਸ ਦੀ ਰਾਜਨੀਤੀ ਲੈ ਕੇ ਆਵੇਗੀ ਤੇ ਹੁਣ ਝੂਠ ਦੀ ਰਾਜਨੀਤੀ ‘ਤੇ ਬ੍ਰੇਕਾਂ ਲੱਗਣਗੀਆਂ।

ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਬਾਰੇ ਉਨ੍ਹਾਂ ਕਿਹਾ ਕਿ ਖਹਿਰਾ ਨੂੰ ਸੋਚ ਸਮਝ ਕੇ ਇਲਜ਼ਾਮ ਲਾਉਣੇ ਚਾਹੀਦੇ ਸੀ, ਪਰ ਫੇਰ ਵੀ ਪਾਰਟੀ ਲਈ ਸਭ ਦੇ ਦਰਵਾਜ਼ੇ ਖੁੱਲ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਦੀ ਤਰਜ ‘ਤੇ ਆਪਣੀ ਪਾਰਟੀ ਨਾਲ ਜੁੜਨ ਲਈ ਮੋਬਾਈਲ ਨੰਬਰ 9871010101 ਜਾਰੀ ਕੀਤਾ ਹੈ।

Exit mobile version