The Khalas Tv Blog International ਬ੍ਰਿਟੇਨ ‘ਚ ਫੁੱਟਿਆ ‘ਕੋਰੋਨਾ ਬੰਬ’, ਇਕ ਦਿਨ ‘ਚ ਮਿਲੇ ਰਿਕਾਰਡ ਮਰੀਜ਼
International

ਬ੍ਰਿਟੇਨ ‘ਚ ਫੁੱਟਿਆ ‘ਕੋਰੋਨਾ ਬੰਬ’, ਇਕ ਦਿਨ ‘ਚ ਮਿਲੇ ਰਿਕਾਰਡ ਮਰੀਜ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਬ੍ਰਿਟੇਨ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਲਗਾਤਾਰ ਦੂਜੇ ਦਿਨ ਇਥੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ। ਬ੍ਰਿਟਿਸ਼ ਸਰਕਾਰ ਨੇ ਵੀਰਵਾਰ ਨੂੰ 88,376 ਨਵੇਂ ਕੋਰੋਨ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ ਲਗਭਗ 11.1 ਮਿਲੀਅਨ ਤੱਕ ਪਹੁੰਚ ਗਈ ਹੈ, ਜਦੋਂ ਕਿ ਯੂਕੇ ਵਿੱਚ ਕੋਰੋਨਾ ਕਰਕੇ ਹੋਰ 146 ਮੌਤਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ 147,000 ਹੋ ਗਈ।

Exit mobile version