The Khalas Tv Blog India ਇਸ ਬੀਜੇਪੀ ਲੀਡਰ ਦੀ ਵੀ ਸੁਣ ਲਓ, ‘ਮੇਰੀ ਇੱਕ ਜੇਬ੍ਹ ਵਿੱਚ ਬ੍ਰਾਹਮਣ ਦੂਜੇ ਵਿੱਚ ਬਾਣੀਆ’
India Punjab

ਇਸ ਬੀਜੇਪੀ ਲੀਡਰ ਦੀ ਵੀ ਸੁਣ ਲਓ, ‘ਮੇਰੀ ਇੱਕ ਜੇਬ੍ਹ ਵਿੱਚ ਬ੍ਰਾਹਮਣ ਦੂਜੇ ਵਿੱਚ ਬਾਣੀਆ’

‘ਦ ਖ਼ਾਲਸ ਟੀਵੀ ਬਿਊਰੋ:-ਭਾਰਤੀ ਜਨਤਾ ਪਾਰਟੀ ਦੇ ਮਹਾਸਕੱਤਰ ਤੇ ਮੱਧ ਪ੍ਰਦੇਸ਼ ਦੇ ਇੰਚਾਰਜ ਪੀ ਮੁਰਲੀਧਰ ਰਾਵ ਨੇ ਇਕ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਮੇਰੀ ਇੱਕ ਜੇਬ੍ਹ ਵਿੱਚ ਬ੍ਰਾਹਮਣ ਹੈ ਤੇ ਦੂਜੀ ਵਿੱਚ ਬਾਣੀਆ। ਇਹ ਬਿਆਨ ਉਨ੍ਹਾਂ ਨੇ ਇਕ ਪ੍ਰੈੱਸ ਕਾਰਨਫਰੰਸ ਦੌਰਾਨ ਦਿੱਤਾ ਹੈ। ਇਸ ਬਿਆਨ ਉੱਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਮਾਫੀ ਮੰਗਣ ਲਈ ਕਿਹਾ ਹੈ। ਪਰ ਲੀਡਰ ਦਾ ਕਹਿਣਾ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ।

ਭੋਪਾਲ ਵਿੱਚ ਪਾਰਟੀ ਦੇ ਮੁੱਖ ਦਫਤਰ ਵਿਚ ਪ੍ਰੈੱਸ ਕਾਨਫਰੰਸ ਵਿੱਚ ਰਾਵ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖਾਸ ਦਲਿਤਾਂ ਅਤੇ ਆਦਿਵਾਸੀਆਂ ਦੀ ਸਿਖਿਆ ਤੇ ਰੁਜ਼ਗਾਰ ਵੱਲ ਧਿਆਨ ਦੇ ਰਹੀ ਹੈ। ਇਕ ਪੱਤਰਕਾਰ ਨੇ ਸਵਾਲ ਕੀਤਾ ਕਿ ਬੀਜੇਪੀ ਨੂੰ ਬ੍ਰਾਹਮਣ ਬਾਣੀਆ ਪਾਰਟੀ ਕਿਹਾ ਜਾਂਦਾ ਹੈ ਅਤੇ ਉਹ ਐੱਸਸੀ ਤੇ ਐੱਸ ਟੀ ਉੱਤੇ ਖਾਸ ਧਿਆਨ ਦੇਣ ਦੀ ਗੱਲ ਕਹਿ ਰਹੀ ਹੈ, ਜਦੋਂ ਕਿ ਪਾਰਟੀ ਦੇ ਨਾਅਰੇ ਸਬਕਾ ਸਾਥ, ਸਬਕਾ ਵਿਕਾਸ ਉੱਤੇ ਹੋਣੀ ਚਾਹੀਦੀ ਹੈ ਕਿ ਕਿੰਨਾ ਵਿਕਾਸ ਹੋਇਆ। ਇਸ ਉੱਤੇ ਉਨ੍ਹਾਂ ਨੇ ਆਪਣੇ ਕੁੜਤੇ ਦੀ ਜੇਬ੍ਹ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬ੍ਰਾਹਮਣ ਤੇ ਬਾਣੀਆ ਮੇਰੀ ਜੇਬ੍ਹ ਵਿੱਚ ਹਨ।

ਤੁਸੀਂ (ਮੀਡੀਆ ਦੇ ਲੋਕ) ਸਾਨੂੰ ਬ੍ਰਾਹਮਣ ਤੇ ਬਾਣੀਆ ਪਾਰਟੀ ਕਹਿ ਰਹੇ ਹੋ, ਜਦੋਂ ਕਿ ਸਾਡੇ ਜਿਆਦਾਤਰ ਵਰਕਰ ਤੇ ਵੋਟ ਬੈਂਕ ਇਹੀ ਤਬਕਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਦੇ ਇਸ ਬਿਆਨ ਉੱਤੇ ਕਾਂਗਰਸ ਦੇ ਲੀਡਰ ਕਮਲਨਾਥ ਨੇ ਟਵੀਟ ਕਰਕੇ ਕਿਹਾ ਕਿ ਉਹ ਬ੍ਰਾਹਮਣ ਤੇ ਬਾਣੀਆ ਸਮਾਜ ਤੋਂ ਮਾਫੀ ਮੰਗੇ।

Exit mobile version