ਅੱਜ ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਭਲਕੇ ਬੁੱਧਵਾਰ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜ ਜ਼ਿਲ੍ਹਿਆਂ ‘ਚ ਬਿਜਲੀ ਵਿਭਾਗ ਵੱਲੋਂ ਕਈ ਘੰਟਿਆਂ ਲਈ ਸਪਲਾਈ ਬੰਦ ਰੱਖਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਪਾਵਰ ਕੱਟ ਦਾ ਅਸਰ ਪਟਿਆਲਾ, ਸੰਗਰੂਰ, ਲੁਧਿਆਣਾ, ਮੋਹਾਲੀ ਤੇ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ‘ਚ ਦੇਖਣ ਨੂੰ ਮਿਲੇਗਾ।
ਕੁਝ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਜਦਕਿ ਹੋਰਨਾਂ ਥਾਵਾਂ ’ਤੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹਿਣ ਦੀ ਸੂਚਨਾ ਹੈ।
ਨਾਭਾ ਦੇ ਇਨ੍ਹਾਂ ਇਲਾਕਿਆਂ ’ਚ 8 ਘੰਟੇ ਬਿਜਲੀ ਬੰਦ
ਪਾਵਰਕੌਮ ਦੇ ਸ਼ਡਿਊਲ ਮੁਤਾਬਕ ਨਾਭਾ ਮੰਡੀ ਦੇ ਕਈ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਅਜੀਤ ਮਿੱਲ ਰੋਡ, ਅਜੀਤ ਨਗਰ, ਅਗਰਵਾਲ ਕਲੋਨੀ, ਰੌਇਲ ਐਨਕਲੇਵ, ਘੋਕਲ ਧਾਮ ਕਲੋਨੀ, ਗਿੱਲ ਕਲਾਂ ਫਾਟਕ ਇਲਾਕਾ, ਗੀਤਾ ਭਵਨ ਰੋਡ, ਗਿੱਲ ਬਾਜ਼ਾਰ, ਬੈਂਕ ਬਾਜ਼ਾਰ, ਲਹਿਰਾ ਬਾਜ਼ਾਰ, ਪੁਰਾਣਾ ਮਾਲ ਗੋਦਾਮ ਰੋਡ, ਸਦਰ ਬਾਜ਼ਾਰ, ਫੈਕਟਰੀ ਰੋਡ, ਕਚਹਿਰੀ ਬਾਜ਼ਾਰ, ਖਾਤੀ ਬਾਜ਼ਾਰ ਅਤੇ ਫੁੱਲ ਬਾਜ਼ਾਰ ਸ਼ਾਮਲ ਹਨ।
ਇਸੇ ਤਰ੍ਹਾਂ ਸਿਵਲ ਹਸਪਤਾਲ ਰੋਡ, ਸ਼ਹੀਦ ਸਮਾਰਕ ਕਾਲਜ ਰੋਡ, ਸਟੇਡੀਅਮ ਰੋਡ, ਰਾਮ ਬਾਗ, ਪੁਰਾਣੀ ਦਾਣਾ ਮੰਡੀ, ਪੁਰਾਣਾ ਪਾਵਰ ਹਾਊਸ ਰੋਡ, ਗੁਰੂ ਨਾਨਕ ਪੁਰਾ ਮੁਹੱਲਾ, ਦਸ਼ਮੇਸ਼ ਨਗਰ, ਨਵੀਂ ਅਨਾਜ ਮੰਡੀ ਦੇ ਕੁਝ ਹਿੱਸਿਆਂ ਅਤੇ ਸਬਜ਼ੀ ਮੰਡੀ ਇਲਾਕੇ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਤੋਂ ਇਲਾਵਾ ਜੌੜੇ ਪੁਲ, ਬਾਈਪਾਸ ਰੋਡ, ਮਹਿਰਾਜ ਰੋਡ, ਜ਼ੇਵੀਅਰ ਸਕੂਲ ਇਲਾਕਾ, ਰਾਇਲ ਗਾਰਡਨ ਕਲੋਨੀ, ਸਟਾਰ ਪੈਲੇਸ ਅਤੇ ਫਰੈਂਡਜ਼ ਕਲੋਨੀ ਦੇ ਕੁਝ ਹਿੱਸਿਆਂ ਵਿੱਚ ਵੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਮੋਹਾਲੀ ਦੀਆਂ ਕਈ ਸੋਸਾਇਟੀਆਂ ਤੇ ਪਿੰਡਾਂ ‘ਚ 6 ਘੰਟੇ ਦਾ ਕੱਟ
ਮੋਹਾਲੀ ‘ਚ ਵੀ ਲੋਕਾਂ ਨੂੰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ। ਇੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਪਲਾਈ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਸੰਤੇ ਮਾਜਰਾ, ਆਂਸਲ, ਛੱਪੜਛਿੜੀ, ਜੇਟੀਪੀਐਲ, ਸੋਮਦੱਤ ਲੈਂਡਮਾਰਕ, ਕੈਲੋਂ, ਛੱਜੂ ਮਾਜਰਾ ਤੇ ਲਾਂਡਰਾਂ ਰੋਡ ਸ਼ਾਮਲ ਹਨ। ਇਸ ਤੋਂ ਇਲਾਵਾ ਸਕਾਈਲਾਰਕ, ਪਾਰਕਵੁੱਡ ਗਲੇਡ, ਸ਼ਿਵਾਲਿਕ ਪਾਮ ਤੇ ਐਸਬੀਪੀ ਸਿਟੀ ਆਫ ਡ੍ਰੀਮਜ਼ ਵਰਗੀਆਂ ਰਿਹਾਇਸ਼ੀ ਸੋਸਾਇਟੀਆਂ ‘ਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਗੁਰਦਾਸਪੁਰ ਦੇ ਪਿੰਡਾਂ ‘ਚ ਵੀ ਰਹੇਗੀ ਬਿਜਲੀ ਦੀ ਸਮੱਸਿਆ
ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ ਦੇ ਕਈ ਪਿੰਡਾਂ ਤੇ ਸੂਬੇ ਦੇ ਕੁਝ ਹੋਰ ਪੇਂਡੂ ਫੀਡਰਾਂ ‘ਤੇ ਵੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਉੱਥੇ ਵੀ ਬਿਜਲੀ ਸਪਲਾਈ ਬੰਦ ਰਹਿਣ ਦੀ ਸੰਭਾਵਨਾ ਹੈ।

