ਬਿਉਰੋ ਰਿਪੋਰਟ : SKM ਗੈਰ ਰਾਜਨੀਤਿਕ ਦੇ ਦਿੱਲੀ ਚੱਲੋਂ ਅੰਦੋਲਨ ਦੇ ਨਾਲ ਹੁਣ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੀ ਜੁੜ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਕਿਸਾਨਾਂ ‘ਤੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡ੍ਰੋਨ ਦੇ ਨਾਲ ਅੱਥਰੂ ਗੈਸ ਦੇ ਗੋਲੇ ਸੁੱਟਣ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਅਤੇ BKU ਉਗਰਾਹਾਂ ਦੇ ਰੇਲ ਅਤੇ ਟੋਲ ਫ੍ਰੀ ਕੀਤੇ । ਹੁਣ BKU ਚੰੜੂਨੀ ਨੇ 17 ਫਰਵਰੀ ਨੂੰ ਪੂਰੇ ਸੂਬੇ ਵਿੱਚ 3 ਘੰਟੇ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਹੈ । ਹਰਿਆਣਾ BKU ਦੇ ਪ੍ਰਧਾਨ ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਅਸੀਂ ਦੁਪਹਿਰ 12 ਤੋਂ 3 ਵਜੇ ਤੱਕ ਟੋਲ ਫ੍ਰੀ ਕਰ ਦੇਵਾਂਗੇ । ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹਰਕਤ ਕੀਤੀ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ।
ਮਾਲਵੇ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ BKU ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਵਿੱਚ 8 ਥਾਵਾਂ ਉੱਤੇ ਮੁਜ਼ਾਹਰੇ ਕੀਤੇ ਗਏ । ਮਾਨਸਾ ਦੇ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ । ਸੁਨਾਮ ਦੇ ਰੇਲਵੇ ਸਟੇਸ਼ਨ ਉੱਤੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ 400-500 ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਨੂੰ ਘੇਰਿਆ । BKU ਉਗਰਾਹਾਂ ਵੱਲੋਂ ਦੁਪਹਿਰ 12 ਤੋਂ 4 ਵਜੇ ਤੱਕ ਟ੍ਰੇਨਾਂ ਨੂੰ ਰੋਕਿਆ ਗਿਆ। ਇਸ ਦੌਰਾਨ ਕਈ ਟ੍ਰੇਨਾਂ ਲੇਟ ਹੋਇਆ,ਕਈਆਂ ਨੂੰ ਰਸਤੇ ਵਿੱਚ ਹੀ ਖਤਮ ਕਰ ਦਿੱਤਾ ਗਿਆ । ਦਿੱਲੀ-ਅੰਮ੍ਰਿਤਸਰ ਸ਼ਤਾਬਦੀ,ਸ਼ਾਨ-ਏ- ਪੰਜਾਬ ਨੂੰ ਲੁਧਿਆਣਾ ਵਿੱਚ ਰੋਕਿਆ ਗਿਆ । ਹੁਣ ਇਹ ਦੋਵੇ ਟ੍ਰੇਨਾਂ ਲੁਧਿਆਣਾ ਤੋਂ ਹੀ ਰਵਾਨਾ ਹੋਣਗੀਆਂ । ਸ਼ਤਾਬਦੀ ਤਕਰੀਬਨ 5 ਵਜੇ ਅਤੇ ਸ਼ਾਨ-ਏ-ਪੰਜਾਬ ਸਵਾ 5 ਵਜੇ ਰਵਾਨਾ ਹੋਈ ।
SKM ਵੱਲੋਂ ਟੋਲ ਰੋਕੇ ਗਏ
ਸੰਯੁਕਤ ਕਿਸਾਨ ਮੋਰਚਾ ਵੱਲੋਂ 11 ਤੋਂ 2 ਵਜੇ ਤੱਕ ਟੋਲ ਰੋਕਣ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਅਸਰ ਪੂਰੇ ਸੂਬੇ ਵਿੱਚ ਨਜ਼ਰ ਆਇਆ । ਅੰਮ੍ਰਿਤਸਰ – ਪਠਾਨਕੋਟ ਹਾਈਵੇ ਤੇ ਸਥਿਤ ਕੱਥੂਨੰਗਲ ਟੋਲ ਪਲਾਜ਼ਾ ਟੋਲ ਫ੍ਰੀ ਕਰ ਦਿੱਤਾ ਗਿਆ ।
ਜੰਮੂ ਦਿੱਲੀ ਹਾਈਵੇ ਤੇ ਚੋਲਾਂਗ ਟੌਲ ਪਲਾਜ਼ਾ,ਲਾਡੋਵਾਲ ਟੋਲ ਪਲਾਜ਼ਾ,ਪਟਿਆਲਾ ਨਜਦੀਕ ਰਾਜਪੁਰਾ ਵਿਖੇ ਟੋਲ ਪਲਾਜਾ ਤੇ ਕਿਸਾਨਾਂ ਨੇ ਡੇਰਾ ਲਾਇਆ ਅਤੇ ਟੋਲ ਨਹੀਂ ਵਸੂਲਣ ਦਿੱਤਾ ਗਿਆ । ਕਿਸਾਨ ਧਰਨਿਆਂ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਚਾਚਾ ਸਰਦਾਰ ਅਜੀਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਝੰਡੀਆਂ ਵੀ ਫੜੀਆਂ ਹੋਈਆਂ ਹਨ। ਕੱਲ ਪੂਰੇ ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ।