The Khalas Tv Blog Punjab ਪੁੱਤ ਨੇ ਪਤਨੀ ਅਤੇ ਪੁੱਤਰ ਨਾਲ ਮਿਲਕੇ ਮਾਂ ਨਾਲ ਕੀਤਾ ਮਾੜਾ ਸਲੂਕ
Punjab

ਪੁੱਤ ਨੇ ਪਤਨੀ ਅਤੇ ਪੁੱਤਰ ਨਾਲ ਮਿਲਕੇ ਮਾਂ ਨਾਲ ਕੀਤਾ ਮਾੜਾ ਸਲੂਕ

ਬਿਉਰੋ ਰਿਪੋਰਟ : ਰੋਪੜ ਦੇ ਵਕੀਲ ਨੇ ਜ਼ਿੰਦਗੀ ਦੇਣ ਵਾਲੀ ਮਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਇਸ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਵਕੀਲ ਖਿਲਾਫ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ । ਗਿਆਨੀ ਜੈਲ ਸਿੰਘ ਨਗਰ ਵਿੱਚ ਮਾਂ ਨੂੰ ਮਿਲਣ ਪਹੁੰਚੀ ਧੀ ਨੇ ਜਦੋਂ CCTV ਵੇਖੀ ਤਾਂ ਉਸ ਦੇ ਹੋਸ਼ ਉੱਡ ਗਏ । ਉਸ ਨੇ ਸਮਾਜ ਸੇਵੀ ਜਥੇਬੰਦੀ ਦੀ ਮਦਦ ਨਾਲ ਪੁਲਿਸ ਨੂੰ ਸ਼ਿਕਾਇਤ ਕੀਤੀ । ਜਿਸ ਦੇ ਬਾਅਦ ਪੁਲਿਸ ਨੇ ਮੁਲਜ਼ਮ ਵਕੀਲ ਅੰਕੁਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ । ਸਿਰਫ ਇੰਨ੍ਹਾਂ ਹੀ ਨਹੀਂ ਰੋਪੜ ਬਾਰ ਐਸੋਸੀਏਸ਼ਨ ਨੇ ਵਕੀਲ ਅੰਕੁਰ ਦੀ ਮੈਂਬਰਸ਼ਿੱਪ ਵੀ ਰੱਦ ਕਰ ਦਿੱਤੀ ਹੈ । ਵਕੀਲ ਦੀ ਪਤਨੀ ਸੁਧਾ ਸ਼ਰਮਾ ਅਤੇ ਨਾਬਾਲਿਗ ਪੁੱਤਰ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ । SHOਪਵਨ ਕੁਮਾਰੀ ਨੇ ਦੱਸਿਆ ਕਿ ਵਕੀਲ ਉਸ ਦੀ ਪਤਨੀ ਅਤੇ ਪੁੱਤਰ ਨੇ ਮਿਲਕੇ ਬਜ਼ੁਰਗ ਮਾਂ ਨਾਲ ਕੁੱਟਮਾਰ ਕੀਤੀ । ਮਾਂ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ । ਬਜ਼ੁਰਗ ਮਾਂ ਨੂੰ ਮਨੁੱਖਤਾ ਦੀ ਸੇਵਾ ਜਥੇਬੰਦੀਆ ਦੇ ਗੁਰਪ੍ਰੀਤ ਸਿੰਘ ਨੇ ਪੁਲਿਸ ਦੀ ਮਦਦ ਨਾਲ ਛੁਡਾਇਆ ।

CCTV ਵਿੱਚ ਹੋਇਆ ਖੁਲਾਸਾ

ਦਰਅਸਲ ਕੁਝ ਦਿਨ ਪਹਿਲਾਂ ਔਰਤ ਦੀ ਧੀ ਉਸ ਨੂੰ ਮਿਲਣ ਆਈ ਸੀ । ਮਾਂ ਨੇ ਧੀ ਨੂੰ ਦੱਸਿਆ ਕਿ ਪੁੱਤਰ ,ਨੂੰਹ ਅਤੇ ਪੋਤਰਾ ਉਸ ਦੇ ਨਾਲ ਮਾੜਾ ਸਲੂਕ ਕਰਦੇ ਹਨ ਉਸ ਨੂੰ ਮਾਰ ਦੇ ਹਨ। ਘਰ ਵਿੱਚ ਸੀਸੀਟੀਵੀ ਲੱਗੇ ਸਨ,ਧੀ ਨੇ ਬਹਾਨੇ ਨਾਲ ਸੀਸੀਟੀਵੀ ਦਾ ਕੋਰਡ ਪਤਾ ਕੀਤਾ । ਜਿਸ ਦੇ ਬਾਅਦ ਸੀਸੀਟੀਵੀ ਵੇਖੀ ਤਾਂ ਉਸ ਦੇ ਹੋਸ਼ ਉੱਡ ਗਏ ।

ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਸੀ ਕਿ ਪੁੱਤਰ ਆਪਣੀ ਮਾਂ ਨੂੰ ਬੇਦਰਦੀ ਨਾਲ ਕੁੱਟ ਰਿਹਾ ਹੈ । ਪਤਨੀ ਵੀ ਸੱਸ ਨੂੰ ਚਪੇੜਾਂ ਮਾਰ ਰਹੀ ਸੀ । ਇੱਕ ਸੀਸੀਟੀਵੀ ਫੁਟੇਜ ਵਿੱਚ ਵਿਖਾਈ ਦੇ ਰਿਹਾ ਹੈ ਕਿ ਬਜ਼ੁਰਗ ਦਾ ਪੋਤਰਾ ਕਮਰੇ ਵਿੱਚ ਆਉਂਦਾ ਹੈ,ਉਸ ਵੇਲੇ ਦਾਦੀ ਕਮਰੇ ਵਿੱਚ ਨਹੀਂ ਸੀ । ਉਹ ਉਨ੍ਹਾਂ ਦੇ ਬਿਸਤਰੇ ‘ਤੇ ਪਾਣੀ ਸੁੱਟ ਕੇ ਚੱਲਾ ਜਾਂਦਾ ਹੈ । ਫਿਰ ਆਪਣੇ ਮਾਪਿਆਂ ਨੂੰ ਕਹਿੰਦਾ ਹੈ ਕਿ ਦਾਦੀ ਨੇ ਆਪਣੇ ਬਿਸਤਰੇ ‘ਤੇ ਪੇਸ਼ਾਬ ਸੁੱਟ ਦਿੱਤਾ। ਜਿਸ ਦੇ ਬਾਅਦ ਵਕੀਲ ਪੁੱਤਰ ਗੁੱਸੇ ਵਿੱਚ ਮਾਂ ਨਾਲ ਝਗੜਾ ਕਰਦਾ ਹੈ। ਬਜ਼ੁਰਗ ਕਹਿੰਦੀ ਰਹਿੰਦੀ ਹੈ ਕਿ ਉਸ ਨੇ ਅਜਿਹਾ ਨਹੀਂ ਕੀਤਾ । ਇਸ ਦੇ ਬਾਅਦ ਪੁੱਤਰ ਉਸ ਨੂੰ ਅੰਦਰ ਲੈਕੇ ਜਾਂਦਾ ਹੈ ਅਤੇ ਫਿਰ ਬੈੱਡ ‘ਤੇ ਸੁੱਟ ਕੇ ਕੁੱਟਮਾਰ ਕਰਦਾ ਹੈ ।

ਨਾਬਾਲਿਗ ਪੋਤਰੇ ਨੇ ਬੈੱਡ ਦੇ ਕੋਨੇ ‘ਤੇ ਬਿਠਾਇਆ ਤਾਂਕੀ ਡਿੱਗ ਜਾਵੇ

ਇੱਕ ਹੋਰ CCTV ਵਿੱਚ ਨਜ਼ਰ ਆ ਰਿਹਾ ਹੈ ਨਾਬਾਲਿਗ ਪੋਤਰਾ ਕੇਮਰੇ ਵਿੱਚ ਆਉਂਦਾ ਹੈ ਬਿਮਾਰ ਦਾਦੀ ਨੂੰ ਬੈੱਡ ਦੇ ਬਿਲਕੁਲ ਕਿਨਾਰੇ ‘ਤੇ ਬਿਠਾਉਂਦਾ ਹੈ ਤਾਂਕੀ ਦਾਦੀ ਹੇਠਾਂ ਡਿੱਗ ਜਾਵੇ ਅਤੇ ਉਸ ਦੇ ਸਿਰ ‘ਤੇ ਸੱਟ ਲੱਗਣ ਦੀ ਵਜ੍ਹਾ ਕਰਕੇ ਮੌਤ ਹੋ ਜਾਵੇ। ਇਸ ਦੇ ਬਾਅਦ ਇਸ ਨੂੰ ਕੁਦਰਤੀ ਮੌਤ ਦਾ ਕੇਸ ਬਣਾਇਆ ਜਾਵੇ ਤਾਂਕੀ ਕਿਸੇ ਨੂੰ ਸ਼ੱਕ ਨਾ ਹੋਵੇ।

ਨੂੰਹ ਅੰਦਰ ਆਈ ਅਤੇ ਚਪੇੜਾਂ ਮਾਰਨ ਲੱਗੀ

ਇੱਕ ਹੋਰ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਵਕੀਲ ਦੀ ਪਤਨੀ ਅੰਦਰ ਆਈ । ਪਹਿਲਾਂ ਉਹ ਸੱਸ ਦੇ ਕਮਰੇ ਵਿੱਚ ਵੜੀ ਫਿਰ ਉਸ ਨੇ ਬਜ਼ੁਰਗ ਨੂੰ ਚਪੇੜਾਂ ਮਾਰੀਆ। ਸਮਾਜ ਸੇਵੀ ਜਥੇਬੰਦੀ ਦਾ ਦਾਅਵਾ ਹੈ ਕਿ ਸੀਸੀਟੀਵੀ ਵਿੱਚ ਅਜਿਹੇ ਕਈ ਵੀਡੀਓ ਹਨ ਜਿਸ ਵਿੱਚ ਪੁੱਤਰ,ਨੂੰਹ ਅਤੇ ਪੋਤਰਾ ਬਜ਼ੁਰਗ ਨਾਲ ਕੁੱਟਮਾਰ ਕਰ ਰਿਹਾ ਹੈ ।

ਫੜੇ ਜਾਣ ‘ਤੇ ਵਕੀਲ ਨੇ ਹੱਥ ਜੋੜੇ

ਇਸ ਮਾਮਲੇ ਵਿੱਚ ਮਾਂ ਨੂੰ ਰੋਪੜ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੂਰਾ ਖੇਡ ਉਜਾਗਰ ਹੋਇਆ ਤਾਂ ਮੁਲਜ਼ਮ ਵਕੀਲ ਹੱਥ ਜੋੜਨ ਲੱਗਿਆ । ਉਸ ਨੇ ਕਿਹਾ ਉਹ ਹੁਣ ਮਾਂ ਦੀ ਸੇਵਾ ਕਰੇਗਾ । ਪਰ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ ।

Exit mobile version