The Khalas Tv Blog India ਪਤੀ ਨੇ ਨਹੀਂ ਲਿਆ ਦਾਜ, ਪਤਨੀ ਹੋ ਗਈ ਔਖੀ
India

ਪਤੀ ਨੇ ਨਹੀਂ ਲਿਆ ਦਾਜ, ਪਤਨੀ ਹੋ ਗਈ ਔਖੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਾਜ ਮੰਗਣ ਤੇ ਪਤਨੀਆਂ ਵਲੋਂ ਕੇਸ ਹੁੰਦੇ ਤਾਂ ਸੁਣੇ ਹੋਣਗੇ, ਪਰ ਭੋਪਾਲ ‘ਚ ਪਤੀ-ਪਤਨੀ ਵਿਚਾਲੇ ਝਗੜੇ ਦਾ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ।

ਪਤਨੀ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਸ ਦਾ ਪਤੀ ਉਸ ਦੇ ਪੇਕਿਓਂ ਮਿਲੀ ਕਾਰ ਅਤੇ ਹੋਰ ਸਾਮਾਨ ਲੈਣ ਤੋਂ ਇਨਕਾਰ ਕਰ ਰਿਹਾ ਹੈ।ਇਸ ਗੱਲ ਨੂੰ ਲੈ ਕੇ ਝਗੜਾ ਇੰਨਾ ਵਧ ਗਿਆ ਹੈ ਕਿ ਪਤਨੀ ਸਹੁਰੇ ਘਰ ਜਾਣ ਨੂੰ ਤਿਆਰ ਨਹੀਂ ਹੈ। ਪਤਨੀ ਦੀ ਇਸ ਜ਼ਿੱਦ ਨੇ ਹੁਣ ਸਾਰਾ ਮਾਮਲਾ ਅਦਾਲਤ ਦੀ ਕਚਹਿਰੀ ਤੱਕ ਪਹੁੰਚਾ ਦਿੱਤਾ ਹੈ। ਪਤੀ ਨੇ ਪਤਨੀ ਨੂੰ ਘਰ ਬੁਲਾਉਣ ਲਈ ਹਿੰਦੂ ਮੈਰਿਜ ਐਕਟ ਦੀ ਧਾਰਾ 9 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।

ਇਹ ਮਾਮਲਾ ਰਾਜਧਾਨੀ ਭੋਪਾਲ ਦੇ ਪੌਸ਼ ਇਲਾਕੇ ਅਰੇਰਾ ਕਾਲੋਨੀ ਦਾ ਹੈ। ਪਤੀ ਨੇ ਪੂਰੇ ਮਾਮਲੇ ਦੀ ਜਾਣਕਾਰੀ ਮਰਦਾਂ ਲਈ ਕੰਮ ਕਰਨ ਵਾਲੀ ਸੰਸਥਾ ਭਾਈ ਵੈਲਫੇਅਰ ਸੁਸਾਇਟੀ ਨੂੰ ਦਿੱਤੀ। ਪਤੀ ਨੇ ਸੰਸਥਾ ਨੂੰ ਦੱਸਿਆ ਕਿ ਉਸ ਦਾ ਘਰ ਅਰੇਰਾ ਕਲੋਨੀ ਈ-6 ਵਿੱਚ ਹੈ। ਉਨ੍ਹਾਂ ਦਾ ਵਿਆਹ ਇਸ ਸਾਲ 14 ਫਰਵਰੀ ਨੂੰ ਹੋਇਆ ਸੀ।ਵਿਆਹ ਦੀਆਂ ਹਰ ਰਸਮਾਂ ਨਿਭਾਉਣ ਲਈ ਉਸ ਨੇ ਸਹੁਰੇ ਘਰੋਂ ਇੱਕ ਰੁਪਏ ਦੀ ਰਕਮ ਲਈ ਸੀ। ਇਸ ਤੋਂ ਬਾਅਦ ਵੀ ਸਹੁਰੇ ਪਰਿਵਾਰ ਵੱਲੋਂ ਕਾਰ ਤੇ ਹੋਰ ਘਰੇਲੂ ਸਮਾਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਇਹ ਸਾਮਾਨ ਲੈਣ ਤੋਂ ਇਨਕਾਰ ਕਰ ਦਿੱਤਾ।ਇਸ ਗੱਲ ਨੂੰ ਲੈ ਕੇ ਪਤਨੀ ਨੂੰ ਗੁੱਸਾ ਆ ਗਿਆ ਅਤੇ ਉਹ ਆਪਣੇ ਘਰ ਵਾਪਸ ਆ ਗਈ।

ਪਤਨੀ ਪਿਛਲੇ 3 ਮਹੀਨਿਆਂ ਤੋਂ ਸਹੁਰੇ ਘਰ ਨਹੀਂ ਆਈ ਹੈ। ਉਹ ਇਸ ਗੱਲ ‘ਤੇ ਅੜੀ ਹੋਈ ਹੈ ਕਿ ਉਹ ਆਪਣੇ ਪਤੀ ਨਾਲ ਉਦੋਂ ਤੱਕ ਨਹੀਂ ਰਹੇਗੀ ਜਦੋਂ ਤੱਕ ਉਹ ਆਪਣੇ ਮਾਤਾ-ਪਿਤਾ ਦੁਆਰਾ ਦਿੱਤੀਆਂ ਚੀਜ਼ਾਂ ਨਹੀਂ ਲੈ ਲੈਂਦਾ।ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਦੇ ਮਾਮਲੇ ਵਿੱਚ ਹੁਣ ਕੌਂਸਲਿੰਗ ਕੀਤੀ ਜਾ ਰਹੀ ਹੈ।

ਕੌਂਸਲਰ ਨੇ ਪਤੀ ਨੂੰ ਸਮਝਾਇਆ ਕਿ ਉਹ ਔਰਤ ਦੇ ਪੇਕੇ ਘਰੋਂ ਮਿਲਣ ਵਾਲੇ ਸਮਾਨ ਨੂੰ ਦਾਜ ਨਾ ਸਮਝੇ। ਤੁਸੀਂ ਕੋਈ ਮੰਗ ਨਹੀਂ ਕੀਤੀ। ਸਹੁਰੇ ਆਪਣੀ ਧੀ ਨੂੰ ਸਮਾਨ ਦੇ ਰਹੇ ਹਨ। ਇਹ ਸਭ ਤੁਹਾਡੀ ਪਤਨੀ ਬਾਰੇ ਹੈ। ਉਸ ਨੂੰ ਇਸ ਤੋਂ ਵਾਂਝਾ ਨਾ ਕਰੋ। ਫਿਲਹਾਲ ਪਹਿਲੀ ਕਾਊਂਸਲਿੰਗ ‘ਚ ਗੱਲਬਾਤ ਹੋਈ ਸੀ।

Exit mobile version