The Khalas Tv Blog Punjab ਪਟਿਆਲਾ MC ਵਿੱਚ AAP ਦੀ ਹੂੰਝਾਫੇਰ ਜਿੱਤ ! ਅੰਮ੍ਰਿਤਸਰ ਨਗਰ ਨਿਗਮ ‘ਤੇ ਮੁੜ ਕਾਂਗਰਸ ਦਾ ਕਬਜ਼ਾ
Punjab

ਪਟਿਆਲਾ MC ਵਿੱਚ AAP ਦੀ ਹੂੰਝਾਫੇਰ ਜਿੱਤ ! ਅੰਮ੍ਰਿਤਸਰ ਨਗਰ ਨਿਗਮ ‘ਤੇ ਮੁੜ ਕਾਂਗਰਸ ਦਾ ਕਬਜ਼ਾ

ਬਿਉਰੋ ਰਿਪੋਰਟ – ਪਟਿਆਲਾ ਨਗਰ ਨਿਗਮ (PATIALA NAGAR NIGAM) ਵਿੱਚ ਵੋਟਿੰਗ ਦੌਰਾਨ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਈ ਇਲਾਕਿਆਂ ਵਿੱਚ ਝੜਪਾਂ ਦੀਆਂ ਖਬਰਾਂ ਸਾਹਮਣੇ ਆਈ । ਜਿਵੇਂ ਹੀ EVM ਖੁੱਲਿਆਂ ਆਮ ਆਦਮੀ ਪਾਰਟੀ ਲਈ ਵੱਡੀ ਖੁਸ਼ੀ ਲੈ ਕੇ ਆਈ । ਪਟਿਆਲਾ ਦੇ 53 ਵਾਰਡਾਂ ‘ਤੇ ਵੋਟਿੰਗ ਹੋਈ ਜਿੰਨਾਂ ਵਿੱਚੋਂ 43 ‘ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਕਾਂਗਰਸ ਦੇ ਖਾਤੇ ਵਿੱਚ ਸਿਰਫ਼ 2 ਅਤੇ ਬੀਜੇਪੀ ਨੂੰ 4 ਸੀਟਾਂ ਗਈਆਂ।

ਅਕਾਲੀ ਦਲ ਵੀ ਪਟਿਆਲਾ ਵਿੱਚ 2 ਸੀਟਾਂ ਜਿੱਤਣ ਵਿੱਚ ਕਾਮਯਾਬੀ ਹੋਈ ਹੈ । ਹਾਈਕੋਰਟ ਨੇ ਨੌਮੀਨੇਸ਼ਨ ਦੌਰਾਨ ਹੋਈਆਂ ਗੜਬੜੀ ਦੀ ਵਜ੍ਹਾ ਕਰਕੇ 7 ਵਾਰਡਾਂ ਦੀਆਂ ਚੋਣਾਂ ‘ਤੇ ਰੋਕ ਲੱਗਾ ਦਿੱਤੀ ਗਈ ਸੀ । ਉਧਰ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਫਸਵੀਂ ਟੱਕਰ ਨਜ਼ਰ ਆ ਰਹੀ ਹੈ ।

ਅੰਮ੍ਰਿਤਸਰ 85 ਵਾਰਡਾਂ ਵਿੱਚੋਂ 85 ਦੇ ਨਤੀਜੇ ਆ ਚੁੱਕੇ ਹਨ,ਕਾਂਗਰਸ ਨੇ ਸਭ ਤੋਂ ਜ਼ਿਆਦਾ 43 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ਜਦਕਿ ਆਮ ਆਦਮੀ ਪਾਰਟੀ ਨੇ 24 ਤੇ ਜਿੱਤ ਹਾਸਲ ਕੀਤੀ ਹੈ,ਬੀਜੇਪੀ ਦੇ ਖਾਤੇ ਵਿੱਚ 9 ਅਤੇ ਅਕਾਲੀ ਦਲ ਦੇ 5 ਉਮੀਦਵਾਰ ਜਿੱਤੇ ਹਨ,5 ਅਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਹੈ ।

Exit mobile version