‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਖਾਲਸਾ ਏਡ ਦੇ ਬਾਨੀ ਰਵੀ ਸਿੰਘ ਕਾਫੀ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਹਨ। ਮਨੁੱਖਤਾ ਦੀ ਸੇਵਾ ਕਰਨ ਵਾਲੇ ਆਪਣੇ ਪਤੀ ਨੂੰ ਕਿਡਨੀ ਦੇਣ ਲਈ ਉਹਨਾਂ ਦੀ ਪਤਨੀ ਬਲਵਿੰਦਰ ਬਲਵਿੰਦਰ ਕੌਰ ਨੇ ਕਿਡਨੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਸੋਸ਼ਲ ਮੀਡੀਆ ਰਾਹੀਂ ਇਸ ਗੱਲ ਨੂੰ ਸਾਂਝੀ ਕਰਦਿਆਂ ਰਵੀ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਹਮੇਸ਼ਾ ਚੰਗੇ ਮਾੜੇ ਸਮੇਂ ਵਿਚ ਉਹਨਾਂ ਨਾਲ ਡੱਟ ਕੇ ਖੜ੍ਹੀ ਹੈ।
ਉਸਨੇ ਉਹਨਾਂ ਨੁੰ ਕਿਡਨੀ ਦੇਣ ਦੀ ਗੱਲ ਕਹੀ ਹੈ ਪਰ ਉਹਨਾਂ ਦਾ ਟੈਸਟ ਨੈਗੇਟਿਵ ਆਇਆ ਹੈ। ਆਪਣੇ ਹਲਕੇ ਅੰਦਾਜ਼ ਦੇ ਲਹਿਜੇ ਵਾਲੇ ਰਵੀ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਨੂੰ ਆਪਣੀ ਪਤਨੀ ਵੱਲੋਂ ਬਣਾਈ ਦਾਲ ਤੇ ਆਲੂ ਦੇ ਪਰਾਂਠੇ ਜ਼ਿਆਦਾ ਪਸੰਦ ਹਨ, ਉਸਦੀ ਕਿਡਨੀ ਨਹੀਂ। ਰਵੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਤੁਹਾਡੇ ਪਿਆਰ, ਅਸੀਸਾਂ ਅਤੇ ਅਰਦਾਸਾਂ ਲਈ ਤੁਹਾਡਾ ਬਹੁਤ ਧੰਨਵਾਦ।
ਰਵੀ ਸਿੰਘ ਨੇ ਲਿਖਿਆ ਹੈ ਕਿ ਹਾਲੇ ਦਰਦ ਹੋ ਰਹੀ ਹੈ, ਪਰ ਗੁਰੂ ਸਾਹਬ ਦੀ ਕ੍ਰਿਪਾ ਨਾਲ ਪਹਿਲਾ ਓਪਰੇਸ਼ਨ ਠੀਕ ਹੋਇਆ ਹੈ। ਉਮੀਦ ਹੈ ਕਿ ਮੈਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਡਾ ਅਪਰੇਸ਼ਨ ਕਰਕੇ ਖ਼ਰਾਬ ਗੁਰਦੇ ਨੂੰ ਬਦਲ ਦਿੱਤਾ ਜਾਵੇਗਾ।