The Khalas Tv Blog International ਨਿਊਜ਼ੀਲੈਂਡ ਵੀ ਪਹੁੰਚਿਆ ਕਰੋਨਾਵਾਇਰਸ, 30 ਜੂਨ ਤੱਕ ਜਰ ਬੰਦਰਗਾਹ ‘ਤੇ ਜਹਾਜ਼ ਉਤਾਰਨ ਦੀ ਪਾਬੰਦੀ
International

ਨਿਊਜ਼ੀਲੈਂਡ ਵੀ ਪਹੁੰਚਿਆ ਕਰੋਨਾਵਾਇਰਸ, 30 ਜੂਨ ਤੱਕ ਜਰ ਬੰਦਰਗਾਹ ‘ਤੇ ਜਹਾਜ਼ ਉਤਾਰਨ ਦੀ ਪਾਬੰਦੀ

SYDNEY, AUSTRALIA - NOVEMBER 05: New Zealand Prime Minister Jacinda Ardern attends a press conference at Kirribilli House on November 5, 2017 in Sydney, Australia. The new New Zealand Prime Minister is on a one-day visit to Australia. (Photo by Lisa Maree Williams/Getty Images)

ਚੰਡੀਗੜ੍ਹ ( ਹਿਨਾ )ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਐਤਵਾਰ ਦੀ ਅੱਧੀ ਰਾਤ ਤੋਂ ਇੱਥੇ ਆਇਆ ਹੈ, ਉਸਨੂੰ ਆਪਣੇ ਆਪ ਨੂੰ ਵੱਖ ਰੱਖਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਕੀਤਾ ਸਕੇ।ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਨੇ ਨੇ ਇਹ ਵੀ ਕਿਹਾ ਕਿ ਬਾਹਰੋਂ ਆਏ ਲੋਕਾਂ ਲਈ ਹੋਰ ਨਵੇਂ ਕਦਮ ਚੁੱਕੇ ਜਾਣਗੇ। “ਇਹ ਮੁਸ਼ਕਲ ਸਮਾਂ ਹੈ ਅਤੇ ਅਸੀਂ ਕੋਈ ਜੋਖਮ ਨਹੀਂ ਲੈ ਸਕਦੇ।” ਨਿਊਜ਼ੀਲੈਂਡ ਵਿੱਚ ਹੁਣ ਤੱਕ ਕੋਰੋਨਾ ਦੇ ਛੇ ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ।

 

 

ਪ੍ਰਧਾਨ ਮੰਤਰੀ ਜੈਕਿੰਡਾ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਸ਼ਾਸਨ 16 ਦਿਨਾਂ ਵਿੱਚ ਨਵੀਆਂ ਪਾਬੰਦੀਆਂ ਦੀ ਸਮੀਖਿਆ ਕਰੇਗਾ।ਉਨ੍ਹਾਂ ਇਹ ਵੀ ਕਿਹਾ ਕਿ 30 ਜੂਨ ਤੱਕ ਨਿਊਜ਼ੀਲੈਂਡ ਦੇ ਕਿਸੇ ਵੀ ਬੰਦਰਗਾਹ ‘ਤੇ ਕੋਈ ਵੀ ਸਮੂੰਦਰੀ ਕਰੂਜ਼ ਜਹਾਜ਼ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਹਾਜ਼ ਅਤੇ ਜਹਾਜ਼ਾਂ ਤੋਂ ਆਉਣ ਵਾਲੀਆਂ ਜ਼ਰੂਰੀ ਚੀਜ਼ਾਂ ‘ਤੇ ਕੋਈ ਰੋਕ ਨਹੀਂ ਹੋਵੇਗ। ਉਸ ਨੇ ਦੱਸਿਆ ਕਿ ਇਹ “ਬੰਦਸ਼ਾਂ ਲੋਕਾਂ ‘ਤੇ ਹਨ, ਉਤਪਾਦਾਂ ‘ਤੇ ਨਹੀਂ”, ਇਸ ਲਈ ਸਾਰੇ ਨਾਗਰਿਕਾਂ ਨੂੰ ਸੁਪਰਮਾਰਕੀਟ ਵਿੱਚ ਨਹੀਂ ਜਾਣਾ ਚਾਹੀਦਾ ਅਤੇ ਸਾਮਾਨ ਖਰੀਦਣ ਲਈ ਮੁਕਾਬਲਾ ਨਹੀਂ ਕਰਨਾ ਚਾਹੀਦਾ। ਤੇ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਵਿਦੇਸ਼ ਯਾਤਰਾ ਵੀ ਨਾ ਕਰੋ। ਆਪਣੇ ਘਰ ਵਿੱਚ ਸਮਾਂ ਬਤੀਤ ਕਰੋ, ਹੱਥ ਮਿਲਾਉਣ, ਜੱਫੀ ਪਾਉਣ ਤੋਂ ਪਰਹੇਜ਼ ਕਰੋ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ, “ਅਸੀਂ ਮਜ਼ਬੂਤ ​​ਅਤੇ ਲਚਕੀਲੇ ਲੋਕ ਹਾਂ। ਅਸੀਂ ਪਹਿਲਾਂ ਵੀ ਅਜਿਹੀਆਂ ਸਥਿਤੀਆਂ ਨੂੰ ਨਜਿੱਠਿਆ ਹੋਇਆ ਹੈ।

Exit mobile version