The Khalas Tv Blog India ਤਨਖਾਹ ਘੱਟ ਲੱਗਦੀ ਹੈ ਤਾਂ ਹੋ ਜਾਓ ਤਿਆਰ, ਮਿਲਣ ਵਾਲੀ ਹੈ ਇਹ ਵੱਡੀ ਖੁਸ਼ਖ਼ਬਰੀ
India

ਤਨਖਾਹ ਘੱਟ ਲੱਗਦੀ ਹੈ ਤਾਂ ਹੋ ਜਾਓ ਤਿਆਰ, ਮਿਲਣ ਵਾਲੀ ਹੈ ਇਹ ਵੱਡੀ ਖੁਸ਼ਖ਼ਬਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਤਾਲਾਬੰਦੀ ਅਤੇ ਨੌਕਰੀ ਨੂੰ ਲੈ ਕੇ ਤਣਾਅ ਵੀ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਸਟਾਫਿੰਗ ਕੰਪਨੀ ਜੀਨੀਅਸ ਕੰਸਲਟੈਂਟਸ ਦੇ ਇੱਕ ਸਰਵੇ ਵਿੱਚ ਨੌਕਰੀਪੇਸ਼ਾ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਹੈ।

ਰਿਪੋਰਟ ਦੇ ਅਨੁਸਾਰ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾ ਸਕਦੀਆਂ ਹਨ। ਇਹ ਵਾਧਾ 5 ਤੋਂ 10 ਪ੍ਰਤੀਸ਼ਤ ਤੱਕ ਹੋ ਸਕਦਾ ਹੈ। ਬਹੁਤੇ ਨੌਕਰੀਪੇਸ਼ਾ ਲੋਕਾਂ ਦੇ ਤਨਖਾਹ ਦੇ ਬੇਸ ਵਿੱਚ ਵੀ ਬਦਲਾਅ ਹੋ ਸਕਦਾ ਹੈ।

1200 ਕੰਪਨੀਆਂ ਹੋਈਆਂ ਸਰਵੇ ਵਿੱਚ ਸ਼ਾਮਲ

ਜੀਨੀਅਸ ਕੰਸਲਟੈਂਟਸ ਦੇ ਸਰਵੇਖਣ ਵਿਚ ਦੇਸ਼ ਭਰ ਤੋਂ 1200 ਕੰਪਨੀਆਂ ਸ਼ਾਮਲ ਕੀਤੀਆਂ ਗਈਆਂ ਸਨ, ਜਿਸ ਵਿੱਚੋਂ ਅੱਧੀਆਂ ਤੋਂ ਵੱਧ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੇ ਹੱਕ ਵਿੱਚ ਹੈ। 59 ਫੀਸਦੀ ਕੰਪਨੀਆਂ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੇ ਮੂਡ ਵਿਚ ਹਨ।

ਇਸ ਸਰਵੇਖਣ ਵਿਚ 20 ਪ੍ਰਤੀਸ਼ਤ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਤਨਖਾਹ ਵਿਚ ਵਾਧਾ ਕਰਨਗੇ ਪਰ ਇਹ 5 ਫੀਸਦ ਤੋਂ ਘੱਟ ਹੋਵੇਗਾ ਜਦੋਂ ਕਿ 21 ਫੀਸਦ ਕੰਪਨੀਆਂ 2021 ਵਿਚ ਤਨਖਾਹ ਨਹੀਂ ਵਧਾਉਣਗੀਆਂ।

43 ਪ੍ਰਤੀਸ਼ਤ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਫਰੈਸਰਾਂ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਨ। ਇਸ ਦੇ ਨਾਲ ਹੀ, 41 ਪ੍ਰਤੀਸ਼ਤ ਕੰਪਨੀਆਂ ਤਜ਼ਰਬੇ ਵਾਲੇ ਕਰਮਚਾਰੀਆਂ ਨੂੰ ਰੱਖਣ ਦੀ ਯੋਜਨਾ ਹੈ।

ਇਸ ਸਰਵੇਖਣ ਵਿੱਚ HR, IT, ITES, BPO, ਬੈਂਕਿੰਗ ਅਤੇ ਫਾਇਨੈਂਸ, ਉਸਾਰੀ ਅਤੇ ਇੰਜੀਨੀਅਰਿੰਗ, ਸਿੱਖਿਆ, ਲੌਜਿਸਟਿਕ ਹੋਸਪਿਟੈਲਿਟੀ, ਮੀਡੀਆ, ਫਾਰਮਾ, ਮੈਡੀਕਲ, ਪਾਵਰ ਅਤੇ ਐਨਰਜੀ, ਰੀਅਲ ਅਸਟੇਟ ਵਰਗੀਆਂ ਕੰਪਨੀਆਂ ਸ਼ਾਮਲ ਹਨ।

Exit mobile version