The Khalas Tv Blog India ਟਾਲੀਵੁੱਡ ਅਦਾਕਾਰਾ ਸ਼੍ਰਾਬੰਤੀ ਚੈਟਰਜੀ ਨੇ ਛੱਡੀ ਭਾਜਪਾ
India

ਟਾਲੀਵੁੱਡ ਅਦਾਕਾਰਾ ਸ਼੍ਰਾਬੰਤੀ ਚੈਟਰਜੀ ਨੇ ਛੱਡੀ ਭਾਜਪਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬੰਗਲਾ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸ਼੍ਰਾਬੰਤੀ ਚੈਟਰਜੀ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋ ਗਈ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਾਸੰਤੀ ’ਚ ਟੀਐੱਮਸੀ ਦੇ ਸੰਮੇਲਨ ’ਚ ਅਦਾਕਾਰ ਸਾਯੰਤਿਕਾ ਬੈਨਰਜੀ ਦੀ ਮੌਜੂਦਗੀ ’ਚ ਉਨ੍ਹਾਂ ਨੇ ਪਾਰਟੀ ਦਾ ਝੰਡਾ ਫੜਿਆ।

ਜ਼ਿਕਰਯੋਗ ਹੈ ਕਿ ਸਾਯੰਤਿਕਾ ਤੇ ਸ਼੍ਰਾਬੰਤੀ, ਦੋਵਾਂ ਨੇ ਪਿਛਲੀਆਂ ਬੰਗਾਲ ਵਿਧਾਨ ਸਭਾ ਚੋਣਾਂ ਦੇ ਸਮੇਂ ਸਿਆਸਤ ’ਚ ਕਦਮ ਰੱਖਿਆ ਸੀ। ਸਾਯੰਤਿਕਾ ਟੀਐੱਮਸੀ ਤਾਂ ਸ਼੍ਰਾਬੰਤੀ ਭਾਜਪਾ ’ਚ ਸਾਮਲ ਹੋਈਆਂ ਸਨ। ਦੋਵਾਂ ਨੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਪਰ ਕਿਸੇ ਨੂੰ ਜਿੱਤ ਨਸੀਬ ਨਹੀਂ ਹੋਈ ਸੀ। ਟਾਲੀਵੁੱਡ ਅਦਾਕਾਰਾ ਸ਼੍ਰਾਬੰਤੀ ਨੇ ਕੋਲਕਾਤਾ ਦੀ ਬੇਹਲਾ ਪੱਛਮੀ ਸੀਟ ਤੋਂ ਸੂਬੇ ਦੇ ਮੰਤਰੀ ਤੇ ਟੀਐੱਮਸੀ ਦੇ ਸੀਨੀਅਰ ਆਗੂ ਪਾਰਥ ਚੈਟਰਜੀ ਦੇ ਖਿਲਾਫ਼ ਚੋਣ ਲੜੀ ਸੀ। ਚੋਣਾਂ ਵਿਚ ਹਾਰ ਦੇ ਬਾਅਦ ਤੋਂ ਹੀ ਉਹ ਪਾਰਟੀ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ ਤੇ ਨਵੰਬਰ ਦੇ ਸ਼ੁਰੂ ’ਚ ਇੰਟਰਨੈੱਟ ਮੀਡੀਆ ਦੇ ਜ਼ਰੀਏ ਉਨ੍ਹਾਂ ਭਾਜਪਾ ਛੱਡਣ ਦਾ ਐਲਾਨ ਕਰ ਦਿੱਤਾ ਸੀ। ਸ਼੍ਰਾਬੰਤੀ ਤੋਂ ਪਹਿਲਾਂ ਮਸ਼ਹੂਰ ਗਾਇਕ ਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪਿ੍ਰਓ ਤੇ ਕਈ ਵਿਧਾਇਕ ਭਾਜਪਾ ਛੱਡ ਕੇ ਟੀਐੱਮਸੀ ’ਚ ਸ਼ਾਮਲ ਹੋ ਚੁੱਕੇ ਹਨ।

Exit mobile version