ਚੰਡੀਗੜ੍ਹ : ਜ਼ੀਰਾ ਮੋਰਚੇ ਦੀ ਅਪਡੇਟ ਦੇ ਰਹੇ tractor2 ਟਵਿੱਟਰ ਅਕਾਊਂਟ ‘ਤੇ ਕੱਲ ਮੁੱਖ ਮੰਤਰੀ ਪੰਜਾਬ ਦੀ ਜਲੰਧਰ ਜ੍ਹਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਬਾਰੇ ਸਵਾਲ ਚੁੱਕੇ ਹਨ ਕਿ ਆਖਰਕਾਰ ਹੁਣ ਸਰਕਾਰ ਨੂੰ ਜ਼ਿਮਨੀ ਚੋਣਾਂ ਨੇੜੇ ਹੋਣ ਤੇ ਹੀ ਲੋਕਾਂ ਦੀ ਯਾਦ ਕਿਉਂ ਆਈ ਹੈ ? ਜਦੋਂ ਕਿ ਪਹਿਲਾਂ 70 ਸਾਲਾਂ ਤੋਂ ਲਤੀਫਪੁਰਾ ਵਿੱਚ ਰਹਿ ਰਹੇ ਪਰਿਵਾਰਾਂ ਤੇ ਜ਼ਬਰਦਸਤੀ ਬੁਲਡੋਜ਼ਰ ਚਲਾਇਆ ਗਿਆ ਅਤੇ ਠੰਡ ਵਿੱਚ ਤੜਫਣ ਲਈ ਛੱਡ ਦਿੱਤਾ ਗਿਆ ਸੀ।
ਲੋਕਤੰਤਰ ਲਈ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ @PunjabGovtIndia ਨੂੰ ਹੱਥੀਂ ਉਜਾੜੇ #LatifPura ਯਾਦ ਓਦੋਂ ਆਈ ਜਦੋਂ ਅਚਾਨਕ ਜ਼ਿਮਨੀ ਚੋਣ ਸਿਰ ਤੇ ਆ ਪਈ।
70 ਸਾਲਾਂ ਤੋਂ ਲਤੀਫਪੁਰਾ ਵਿੱਚ ਰਹਿ ਰਹੇ ਪਰਿਵਾਰਾਂ ਤੇ ਜ਼ਬਰਦਸਤੀ ਬੁਲਡੋਜ਼ਰ ਚਲਾਇਆ ਗਿਆ ਅਤੇ ਠੰਡ ਵਿੱਚ ਤੜਫਣ ਲਈ ਛੱਡ ਦਿੱਤਾ ਗਿਆ ਸੀ।@BhagwantMann pic.twitter.com/u00UXvC8Fm
— Tractor2ਟਵਿੱਟਰ ਪੰਜਾਬ (@Tractor2twitr_P) January 17, 2023
ਜ਼ਿਕਰਯੋਗ ਹੈ ਕਿ ਲਤੀਫਪੁਰਾ ਵਿੱਖੇ ਉਜਾੜੇ ਗਏ ਲੋਕ ਆਪਣੇ ਘਰਾਂ ਦੇ ਢਹਿ ਢੇਰੀ ਹੋਣ ਤੋਂ ਬਾਅਦ ਹਾਲੇ ਵੀ ਉਥੇ ਹੀ ਡਟੇ ਹੋਏ ਹਨ ਤੇ ਆਸਮਾਨ ਹੇਠ ਰਾਤਾਂ ਕਟਣ ਲਈ ਮਜਬੂਰ ਹਨ। ਉਧਰ ਸੂਬੇ ਦੇ ਮਾਨ ਸਰਕਾਰ ਦਾ ਹੁਣ ਧਿਆਨ ਇਸ ਪਾਸੇ ਗਿਆ ਹੈ ਤੇ ਕੱਲ ਮੁੱਖ ਮੰਤਰੀ ਪੰਜਾਬ ਨੇ ਮਾਮਲੇ ਨੂੰ ਹੱਲ ਕਰਨ ਲਈ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਸੀ। ਜਿਸ ਵਿੱਚ ਜ੍ਹਿਲਾ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਅਧਿਕਾਰੀਆਂ ਤੋਂ ਖਫਾ ਦਿਸੇ ਕਿਉਂਕਿ ਹੁਣ ਅੱਗੇ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ ਤੇ ਮਾਨ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੁੰਦੇ ਹਨ।
ਹਾਲਾਕਿ ਇਸ ਤੋਂ ਪਹਿਲਾਂ ਸਰਕਾਰ ਨੇ ਇਸ ਮਾਮਲੇ ਤੇ ਕੁੱਝ ਜਿਆਦਾ ਧਿਆਨ ਨਹੀਂ ਸੀ ਦਿੱਤਾ,ਸਿਰਫ ਇਸ ਤੋਂ ਇਲਾਵਾ ਕਿ ਉਜਾੜੇ ਗਏ ਲੋਕਾਂ ਨੂੰ ਫਲੈਟ ਦੇਣ ਦੀ ਗੱਲ ਕੀਤੀ ਗਈ ਤੇ ਨਗਰ ਨਿਗਮ ਜਲੰਧਰ ਨੇ ਜਰੂਰ ਕੁੱਝ ਕੋਸ਼ਿਸ਼ਾਂ ਕੀਤੀਆਂ ,ਜਿਸ ਦਾ ਲਤੀਫਪੁਰਾ ਦੇ ਲੋਕਾਂ ਨੇ ਇਹਨਾਂ ਦੋਹਾਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਸੀ ।
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਪ੍ਰਸ਼ਾਸਨ ਨੇ ਮੀਟਿੰਗ ਵਿੱਚ ਆਪਣਾ ਪੱਖ ਰਖਦੇ ਹੋਏ ਕਿਹਾ ਹੈ ਕਿ ਇਹਨਾਂ ਉਜਾੜੇ ਗਏ ਲੋਕਾਂ ਵਿੱਚ ਕਈ ਸਰਦੇ ਪੁਜਦੇ ਪਰਿਵਾਰ ਵੀ ਹਨ,ਜਿਹਨਾਂ ਨੇ ਇਹ ਨਾਜਾਇਜ਼ ਕਬਜਾ ਕੀਤਾ ਹੋਇਆ ਸੀ। ਪ੍ਰਸ਼ਾਸਨ ਦੇ ਇਸ ਹਵਾਲੇ ‘ਤੇ ਵੀ ਸਵਾਲ ਉੱਠਦੇ ਹਨ ਕਿ ਜੇਕਰ ਕਿਸੇ ਨੇ ਆਪਣੀ ਮਿਹਨਤ ਨਾਲ ਆਪਣਾ ਵਧੀਆ ਘਰ-ਬਾਰ ਬਣਾਇਆ ਵੀ ਹੈ ਤਾਂ ਕਿ ਉਸ ਨੂੰ ਢਹਿ ਢੇਰੀ ਕਰਨ ਦਾ ਹੱਕ ਪ੍ਰਸ਼ਾਸਨ ਨੂੰ ਹੈ ?