ਚੰਡੀਗੜ੍ਹ- (ਪੁਨੀਤ ਕੌਰ) ਪੰਜਾਬ ‘ਚ ਲੱਗੇ ਕਰਫਿਊ ‘ਤੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਹੈ ਕਿ ਕਰਫਿਊ ਦੌਰਾਨ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ ਹੈ। ਲੋਕਾਂ ਦੇ ਘਰਾਂ ਤੱਕ ਰਾਸ਼ਨ,ਦੁੱਧ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਰੇ ਜ਼ਿਲ੍ਹਿਆਂ ਦੇ DC’s ਤੇ SSP’s ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਰ ਜ਼ਿਲ੍ਹੇ ਦੇ DC’s ਦੇ ਨੰਬਰ ਜਾਰੀ ਕੀਤੇ ਗਏ ਹਨ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਥੋੜ੍ਹੇ-ਥੋੜ੍ਹੇ ਸਮੇਂ ਦੇ ਲਈ ਖੋਲ੍ਹੀਆਂ ਜਾਣਗੀਆਂ। ਡੀਸੀ ਦੀ ਇਜਾਜ਼ਤ ਤੋਂ ਬਾਅਦ ਹੀ ਲੋਕ ਖਰੀਦਦਾਰੀ ਕਰ ਸਕਣਗੇ। ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਚੰਗੇ ਪ੍ਰਬੰਧ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਰਫਿਊ ‘ਚ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਸੂਬਾ/ਜ਼ਿਲ੍ਹਾ ਹੈਲਪਲਾਈਨ ਨੰਬਰ
- ਸੂਬਾ ਹੈੱਡਕੁਆਰਟਰ 8872090029 (9am to 12pm )
- ਅੰਮ੍ਰਿਤਸਰ 0183-2535322, 0183-2535323
- ਬਰਨਾਲਾ 01679-234777
- ਬਠਿੰਡਾ 0164-2212501
- ਫਰੀਦਕੋਟ 01639-250947
- ਫਾਜਿਲਕਾ 01638-264105
- ਫਤਿਹਗੜ੍ਹ ਸਾਹਿਬ 01763-232136
- ਫਿਰੋਜ਼ਪੁਰ 01632-243703
- ਗੁਰਦਾਸਪੁਰ 01874-240990
- ਹੁਸ਼ਿਆਰਪੁਰ 01882-252170
- ਜਲੰਧਰ 0181-2224848
- ਕਪੂਰਥਲਾ 9914934305
- ਲੁਧਿਆਣਾ 0161-4622276
- ਮਾਨਸਾ 0165-2227056
- ਮੋਗਾ 0163-6228110
- ਮੁਕਤਸਰ 01633-262664
- ਨਵਾਂਸ਼ਹਿਰ 01823-227471
- ਪਠਾਨਕੋਟ 0186-2230180
- ਪਟਿਆਲਾ 0175-5128793
- ਰੂਪਨਗਰ 01881-227241
- ਸੰਗਰੂਰ 0167-2238190
- ਐੱਸਏਐੱਸ ਨਗਰ 7814641397
- ਤਰਨਤਾਰਨ 01852-385115