The Khalas Tv Blog International ਜਥੇਦਾਰ ਟੀਵੀ ਉੱਤੇ ਬਹਿਸ ਨਹੀਂ ਕਰਦੇ ਹੁੰਦੇ-ਗਿਆਨੀ ਹਰਪ੍ਰੀਤ ਸਿੰਘ ਦਾ ਢੱਡਰੀਆਂਵਾਲਿਆਂ ਨੂੰ ਜਵਾਬ
International Punjab

ਜਥੇਦਾਰ ਟੀਵੀ ਉੱਤੇ ਬਹਿਸ ਨਹੀਂ ਕਰਦੇ ਹੁੰਦੇ-ਗਿਆਨੀ ਹਰਪ੍ਰੀਤ ਸਿੰਘ ਦਾ ਢੱਡਰੀਆਂਵਾਲਿਆਂ ਨੂੰ ਜਵਾਬ

ਚੰਡੀਗੜ੍ਹ- ਪਾਕਿਸਤਾਨ ਤੋਂ ਪਰਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵੱਲੋਂ ਧਾਰਮਿਕ ਸਟੇਜਾਂ ਛੱਡਣ ਵਾਲੇ ਮਸਲੇ ‘ਤੇ ਬਿਆਨ ਦਿੱਤਾ ਹੈ। ਜਥੇਦਾਰ ਜੀ ਨੇ ਢੱਡਰੀਆਂਵਾਲੇ ਵੱਲੋਂ ਉਨ੍ਹਾਂ ਨੂੰ ਟੀਵੀ ਚੈਨਲ ‘ਤੇ ਆ ਕੇ ਬਹਿਸ ਕਰਨ ਦੀ ਕੀਤੀ ਬੇਨਤੀ ‘ਤੇ ਜਵਾਬ ਦਿੰਦਿਆਂ ਕਿਹਾ ਕਿ ਜਥੇਦਾਰ ਟੀਵੀ ਉੱਤੇ ਬਹਿਸ ਨਹੀਂ ਕਰਦੇ ਹੁੰਦੇ, ਇਹ ਅਹੁਦੇ ਦੀ ਨੈਤਿਕਤਾ ਹੈ। ਢੱਡਰੀਆਂ ਵਾਲਿਆਂ ਨੂੰ ਮਸਲੇ ਦੇ ਹੱਲ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਣਾਈ 5 ਮੈਂਬਰੀ ਕਮੇਟੀ ਨਾਲਬੈਠਣਾ ਚਾਹੀਦਾ ਹੈ, ਸਟੇਜਾਂ ਛੱਡਣ ਨਾਲ ਮਸਲਾ ਹੱਲ ਨਹੀਂ ਹੋਣਾ।
ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਉਨਾਂ ਨੂੰ ਨਕਲੀ ਨਿਰੰਕਾਰੀ ਵਜੋਂ ਸਿੱਖਾਂ ਦੇ ਸਿਰਾਂ ‘ਤੇ ਬਿਠਾਉਣਾ ਚਾਹੁੰਦੇ ਹਨ। ਢੱਡਰੀਆਂਵਾਲੇ ਵੱਲੋਂ ਸਟੇਜਾਂ ਨਾ ਲਾਉਣ ਦੇ ਫੈਸਲੇ ‘ਤੇ ਜਥੇਦਾਰ ਨੇ ਕਿਹਾ ਕਿ ਇਹ ਫੈਸਲਾ ਲੈਣ ਨਾਲੋਂ ਢੱਡਰੀਆਂਵਾਲੇ ਨੂੰ ਬੈਠ ਕੇ ਮਸਲੇ ਦਾ ਹੱਲ ਕੱਢਣ ਦਾ ਫੈਸਲਾ ਕਰਨਾ ਚਾਹੀਦਾ ਸੀ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪਿਛਲੇ ਦਿਨੀਂ ਧਾਰਮਿਕ ਸਟੇਜਾਂ ਛੱਡਣ ਦਾ ਐਲਾਨ ਕਰਦਿਆਂ ਜਥੇਦਾਰ ਸਾਹਿਬ ਨੂੰ ਟੀਵੀ ਤੇ ਬਹਿ ਕੇ ਪੰਛਕ ਮਸਲਿਆਂ ਦੇ ਵਿਚਾਰ ਲਈ ਬੇਨਤੀ ਕੀਤੀ ਸੀ।
https://www.youtube.com/watch?v=l4N1buvbay4&t=84s
Exit mobile version