The Khalas Tv Blog Punjab ਚੰਡੀਗੜ੍ਹ ਕੂਚ ਕਰਨ ਪਹੁੰਚੇ ਕਿਸਾਨਾਂ ਨੇ ਬਦਲੀ ਰਣਨੀਤੀ !
Punjab

ਚੰਡੀਗੜ੍ਹ ਕੂਚ ਕਰਨ ਪਹੁੰਚੇ ਕਿਸਾਨਾਂ ਨੇ ਬਦਲੀ ਰਣਨੀਤੀ !

 

ਬਿਉਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ 3 ਦਿਨਾਂ ਦੇ ਲਈ ਐਲਾਨੇ ਪ੍ਰਦਰਸ਼ਨ ਲਈ ਕਿਸਾਨ ਜਥੇਬੰਦੀਆਂ ਲਾਮਬੰਦ ਹੋ ਗਈਆਂ ਹਨ । ਪਰ ਇਸ ਦੌਰਾਨ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਅੱਜ ਕਿਸਾਨ ਚੰਡੀਗੜ੍ਹ ਕੂਚ ਨਹੀਂ ਕਰਨਗੇ,ਅਸੀਂ ਅੱਜ ਚੰਡੀਗੜ੍ਹ ਦੇ ਬਾਰਡਰ ‘ਤੇ ਹੀ ਬੈਠਾਗੇ। ਕੱਲ ਸ਼ਾਮ ਨੂੰ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਹੋਵੇਗੀ ਜਿਸ ਤੋਂ ਬਾਅਦ ਫੈਸਲਾ ਹੋਵੇਗਾ ਕਿ ਅੱਗੇ ਦੀ ਰਣਨੀਤੀ ਕੀ ਬਣਾਉਣੀ ਹੈ । ਲੱਖੋਵਾਲ ਨੇ ਇੱਕ ਹੋਰ ਗੱਲ ਵੀ ਸਾਫ ਕੀਤੀ ਕਿ ਧਰਨਾ ਕੇਂਦਰ ਦੇ ਨਾਲ ਪੰਜਾਬ ਸਰਕਾਰ ਖਿਲਾਫ ਵੀ ਹੈ । ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀਆਂ ਹਨ ਤਾਂ ਅਸੀਂ ਧਰਨਾ ਖਤਮ ਕਰ ਸਕਦੇ ਹਾਂ ਅਤੇ ਲੋਕਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਕੂਚ ਕਰ ਸਕਦੇ ਹਾਂ।
। ਉਨ੍ਹਾਂ ਕਿਹਾ ਕੇਂਦਰ ਨਾਲ ਸਾਡੀ ਲੜਾਈ ਲੰਮੀ ਹੈ । ਲੱਖੋਵਾਲ ਨੇ 27 ਨਵੰਬਰ ਨੂੰ ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਗੇ ਦਾ ਐਲਾਨ ਵੀ ਕਰ ਦਿੱਤਾ। ਲੱਖੋਵਾਰ ਨੇ ਕਿਹਾ ਧਰਨਾ ਤਿੰਨ ਦਿਨਾਂ ਦਾ ਹੈ ਪਰ ਸਾਡੀ ਤਿਆਰੀ ਲੰਮੀ ਹੈ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ CM ਮਾਨ ਕਹਿੰਦੇ ਸਨ ਕਿ ਕਿਸਾਨ ਤੁਹਾਡੇ ਪ੍ਰਦਰਸ਼ਨ ਵਿੱਚ ਨਹੀਂ ਪਹੁੰਚਣਗੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਿਰਫ਼ ਸਾਡੀ ਜਥੇਬੰਦੀ ਦੇ ਹੀ 300 ਟਰਾਲੀਆਂ ਪਹੁੰਚੀਆਂ ਹਨ ਬਾਕੀ ਹਜ਼ਾਰਾ ਆ ਰਹੀਆਂ ਹਨ। ਲੱਖੋਵਾਲ ਨੇ ਮੁੱਖ ਮੰਤਰੀ ਮਾਨ ਦੀ ਤਾਰੀਫ ਵੀ ਕੀਤੀ ਅਤੇ ਚਿਤਾਵਨੀ ਵੀ ਦਿੱਤੀ । ਉਨ੍ਹਾਂ ਕਿਹਾ ਪਿਛਲੀ ਵਾਰ ਮਾਨ ਸਰਕਾਰ ਨੇ ਸਾਨੂੰ ਰੋਕਿਆ ਸੀ ਪਰ ਇਸ ਵਾਰ ਇੱਕ ਥਾਂ ਦੇ ਦਿੱਤੀ ਹੈ ਅਤੇ ਸਾਨੂੰ ਰੋਕਿਆ ਵੀ ਨਹੀਂ ਗਿਆ ਇਹ ਚੰਗਾ ਕਦਮ ਹੈ,ਨਾਲ ਹੀ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੰਗਾਂ ਨਹੀਂ ਮੰਨਿਆ ਤਾਂ ਉਹ ਰਾਸ਼ਨ ਪਾਣੀ ਦਾ ਪੂਰਾ ਇੰਤਜ਼ਾਮ ਕਰਕੇ ਆਏ ਹਨ ।

ਉਧਰ ਮੋਹਾਲੀ,ਚੰਡੀਗੜ੍ਹ ਅਤੇ ਪੰਚਕੂਲਾ ਪ੍ਰਸ਼ਾਸਨ ਨੇ ਵੀ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ । 28 ਨਵੰਬਰ ਤੱਕ ਚੱਲਣ ਵਾਲੇ ਇਸ ਪ੍ਰਦਰਸ਼ਨ ਲਈ ਮੋਹਾਲੀ,ਪੰਚਕੂਲਾ ਦੇ ਰਸਤੇ ਤੋਂ ਕਿਸਾਨ ਚੰਡੀਗੜ੍ਹ ਦਾਖਲ ਹੋਣ ਲਈ ਪਹੁੰਚ ਗਏ ਹਨ,ਉਨ੍ਹਾਂ ਨੂੰ ਚੰਡੀਗੜ੍ਹ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਵੱਲੋਂ ਵੀ ਜ਼ਬਰਦਸਤ ਬੈਰੀਕੇਟਿੰਗ ਕੀਤੀ ਗਈ ਹੈ, 3 ਲੇਅਰ ਸੁਰੱਖਿਆ ਲਗਾਈ ਗਈ ਹੈ । ਕਿਸਾਨਾਂ ਦਾ ਇਹ ਪ੍ਰਦਰਸ਼ਨ ਕੇਂਦਰ ਦੇ ਖਿਲਾਫ ਹੈ, ਜਿਸ ਹਿਸਾਬ ਨਾਲ ਕਿਸਾਨ ਆਪਣਾ ਖਾਣ-ਪੀਣ ਦਾ ਸਮਾਨ ਲੈਕੇ ਪਹੁੰਚੇ ਹਨ ਇਸ ਦੀ ਤੁਲਨਾ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਲੱਗੇ ਧਰਨੇ ਨਾਲ ਕੀਤੀ ਜਾ ਰਹੀ ਹੈ । ਉਧਰ ਪੰਚਕੂਲਾ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਹਵਾਲਾ ਦੇ ਕੇ ਧਰਨਾ ਕਰਨ ਪਹੁੰਚ ਰਹੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ।

ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਵਿੱਚ ਕਿਸਾਨ ਜਥੇਬੰਦੀਆਂ ਇੱਕ ਦਿਨ ਪਹਿਲਾਂ ਹੀ ਪਹੁੰਚ ਗਈਆਂ ਸਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਇਸ ਧਰਨੇ ਵਿੱਚ ਪੰਜਾਬ ਦੇ ਕੋਨੋ-ਕੋਨੇ ਤੋਂ ਕਿਸਾਨ ਜਥੇਬੰਦੀਆਂ ਟਰੈਕਟਰਾਂ ਅਤੇ ਹੋਰ ਸਾਜੋ ਸਮਾਨ ਦੇ ਨਾਲ ਚੰਡੀਗੜ੍ਹ ਪਹੁੰਚ ਰਹੀਆਂ ਹਨ । ਸ਼ਨਿੱਚਰਵਾਰ ਤੋਂ ਹੀ ਮੋਹਾਲੀ ਵਿੱਚ ਟਰੈਕਟਰਾਂ ਦੀ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਕਿਸਾਨ ਆਪਣੇ ਨਾਲ ਲੰਗਰ ਦਾ ਪੂਰਾ ਸਾਜੋ ਸਮਾਨ ਲੈਕੇ ਆਏ ਸਨ । ਰਾਤ ਕਿਸਾਨਾਂ ਨੇ ਸੜਕਾਂ ‘ਤੇ ਹੀ ਬਿਤਾਈ ਸਵੇਰ ਵੇਲੇ ਏਅਰੋਪਰਟ ਰੋਡ ‘ਤੇ ਟਰਾਲੀਆਂ ਦੇ ਸਾਹਮਣੇ ਕਿਸਾਨ ਲੰਗਰ ਬਣਾਉਂਦੇ ਅਤੇ ਛੱਕ ਦੇ ਹੋਏ ਨਜ਼ਰ ਆਏ । ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੀ ਚੰਡੀਗੜ੍ਹ ਵੱਲ ਟਰੈਕਟਰਾਂ ਦੇ ਕੂਚ ਕਰਨ ਦੇ ਵੀਡੀਓ ਵੀ ਸਾਹਮਣੇ ਆਏ ਹਨ । ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ISSER ਮੋਹਾਲੀ ਤੋਂ ਆਪਣਾ ਪ੍ਰਦਰਸ਼ਨ ਸ਼ੁਰੂ ਕਰਨਗੇ ਅਤੇ ਟ੍ਰਿਬਿਊਨ ਚੌਕ ਵੱਲ ਤੋਂ ਰਾਜਭਵਨ ਜਾਣਗੇ,ਜਿੱਥੇ ਹੀ ਪੁਲਿਸ ਉਨ੍ਹਾਂ ਨੂੰ ਰੋਕੇਗੀ ਉਹ ਉਸੇ ਥਾਂ ‘ਤੇ ਧਰਨੇ ਲਈ ਬੈਠ ਜਾਣਗੇ ।

ਕਿਸਾਨਾਂ ਦੀਆਂ ਕੇਂਦਰ ਸਾਹਮਣੇ ਮੰਗਾਂ

ਕਿਸਾਨਾਂ ਦਾ ਕੇਂਦਰ ਖਿਲਾਫ ਵਿਰੋਧ ਪ੍ਰਦਰਸ਼ਨ ਵਿੱਚ ਸਭ ਤੋਂ ਪਹਿਲੀ ਮੰਗ ਸਵਾਮੀਨਾਥਨ ਰਿਪੋਰਟ ਦੇ ਮੁਤਾਬਿਕ MSP ਤੈਅ ਦੀ ਹੈ । ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਖਤਮ ਕੀਤੇ ਜਾਣ। ਕਿਸਾਨ ਅੰਦੋਲਨ ਦੌਰਾਨ ਦਰਜ ਪਰਚੇ ਬੰਦ ਕੀਤੇ ਜਾਣ। ਬਿਜਲੀ ਬਿੱਲ 2022 ਨੂੰ ਵਾਪਸ ਲਿਆ ਜਾਵੇ,ਫਸਲੀ ਨੁਕਸਾਨਾਂ ਦੀ ਭਰਪਾਈ ਲਈ ਲਾਜ਼ਮੀ ਫਸਲ ਬੀਮਾ ਸਕੀਮ ਲਾਗੂ ਕੀਤੀ ਜਾਵੇ,ਪਹਿਲਾਂ ਨੁਕਸਾਨੀ ਫਸਲ ਦੀ ਫੀਸਦੀ ਦੇ ਹਿਸਾਬ ਨਾਲ ਭਰਪਾਈ ਹੁੰਦੀ ਸੀ। 60 ਸਾਲ ਤੋਂ ਵੱਧ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਵੇ।ਲਖੀਮਪੁਰੀ ਕੇਸ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ।

ਪੰਚਕੂਲਾ ਪੁਲਿਸ ਦੀ ਚਿਤਾਵਨੀ

ਕਿਸਾਨਾਂ ਦੇ ਵੱਲੋਂ ਅੰਦੋਲਨ ਨੂੰ ਲੈਕੇ ਪੰਚਕੂਲਾ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਚਿਤਾਵਨੀ ਜਾਰੀ ਕੀਤੀ ਗਈ ਹੈ । ਇਸ ਵਿੱਚ ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮ ਦਾ ਹਵਾਲਾ ਦਿੱਤਾ ਹੈ ਕਿ ਬਿਨਾਂ ਇਜਾਜ਼ਤ ਪ੍ਰਦਰਸ਼ਨਕਾਰੀ ਨਾ ਤਾਂ ਪੰਚਕੂਲਾ ਵਿੱਚ ਦਾਖਲ ਹੋ ਸਕਦੇ ਹਨ ਨਾ ਹੀ ਬਾਹਰ ਦੀਆਂ ਕੋਈ ਗੱਡੀਆਂ ਸ਼ਹਿਰ ਵਿੱਚ ਆਉਣਗੀਆਂ। ਪੁਲਿਸ ਨੇ ਕਿਹਾ ਪੰਚਕੂਲਾ ਤੋਂ ਚੰਡੀਗੜ੍ਹ ਮਾਰਚ ਲਈ ਵੱਖ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਹੈ । ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਨਾ ਹੋਵੇਗੀ।

ਮੋਹਾਲੀ ਦੇ ਕਿਸਾਨਾਂ ਨੂੰ ਪਿੰਡ ਫੈਦਾ ਬੈਰੀਅਰ ਦੇ ਕੋਲ ਰੋਕਿਆ ਗਿਆ

ਮੋਹਾਲੀ ਦੇ ਪਾਸੇ ਤੋਂ ਆਉਣ ਵਾਲੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਸਰਹੱਦੀ ਪਿੰਡ ਫੈਦਾ ਵਿੱਚ ਰੋਕਿਆ ਗਿਆ ਹੈ । ਇੱਥੇ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ । ਚੰਡੀਗੜ੍ਹ ਪੁਲਿਸ ਨੇ ਇਸ ਦੇ ਲਈ ਮੋਹਾਲੀ ਪੁਲਿਸ ਦੇ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ । ਇਸ ਤੋਂ ਇਲਾਵਾ ਆਮ ਲੋਕਾਂ ਲਈ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਨੇ ਰੋਡ ਡਾਇਵਰਟ ਕਰ ਦਿੱਤੇ ਹਨ ।

ਚੰਡੀਗੜ੍ਹ ਪੁਲਿਸ ਵੱਲੋਂ ਤਿੰਨ ਲੇਅਰ ਸੁਰੱਖਿਆ ਤਾਇਨਾਤ

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਿੰਨ ਲੇਅਰ ਸੁਰੱਖਿਆ ਬਣਾਈ ਹੈ । ਇਸ ਵਿੱਚ ਪਹਿਲੇ ਲੇਅਰ ਵਿੱਚ ਚੰਡੀਗੜ੍ਹ ਪੁਲਿਸ ਦੇ ਜਵਾਨ ਤਾਇਨਾਤ ਹੋਣਗੇ। ਦੂਜੇ ਲੇਅਰ ਵਿੱਚ ਚੰਡੀਗੜ੍ਹ ਪੁਲਿਸ ਦੀ ਰੈਪਿਡ ਫੋਰਸ ਦੇ ਜਵਾਨ ਹੋਣਗੇ। ਇਸ ਦੇ ਨਾਲ ਵਾਟਰ ਕੈਨਨ ਦੀਆਂ ਗੱਡੀਆਂ ਹੋਣਗੀਆਂ। ਤੀਜੀ ਲੇਅਰ ਵਿੱਚ ਕੇਂਦਰੀ ਸੁਰੱਖਿਆ ਬੱਲ ਹੋਣਗੇ।

ਮੋਹਾਲੀ ਪੁਲਿਸ ਨੇ ਰੂਟ ਡਾਇਵਰਟ ਕੀਤਾ

ਮੋਹਾਲੀ ਪੁਲਿਸ ਦੇ ਵੱਲੋਂ ਸ਼ਨਿੱਚਰਵਾਰ ਨੂੰ ਹੀ ਸੈਕਟਰ 47,48,49 ਅਤੇ ਬਾਵਾ ਵਾਈਟ ਹਾਊਸ ਸੜਕ ਬੰਦ ਕਰ ਦਿੱਤੀ ਸੀ । ਇਹ ਸੜਕ IISER ਮੋਹਾਲੀ ਤੋਂ ਟ੍ਰਿਰਬਿਉਨ ਚੌਕ ਜਾਂਦੀ ਹੈ । ਪੁਲਿਸ ਨੇ ਸੜਕਾਂ ‘ਤੇ ਵੱਡੀਆਂ ਗੱਡੀਆਂ ਚਲਾਉਣ ਤੋਂ ਪਰਹੇਜ਼ ਦੀ ਸਲਾਹ ਦਿੱਤੀ ਗਈ ਸੀ । ਇਸ ਤੋਂ ਇਲਾਵਾ ਏਅਰਪੋਰਟ ਰੋਡ ਨੂੰ ਵੀ ਅਗਲੇ ਤਿੰਨ ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ । ਲੋਕਾਂ ਨੂੰ ਟ੍ਰਿਬਿਉਨ ਚੌਕ ਤੋਂ ਏਅਰਪੋਰਟ ਵੱਲ ਜਾਣ ਵਾਲੀ ਸੜਕ ‘ਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ । ਜਿਹੜੇ ਲੋਕਾਂ ਨੇ ਚੰਡੀਗੜ੍ਹ ਤੋਂ ਪਟਿਆਲਾ ਰਾਜਪੁਰਾ ਜਾਣਾ ਹੈ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜੀਰਕਪੁਰ ਤੋਂ ਜਾਣ ਉਹ ਏਅਰਪੋਰਟ ਵਾਲੀ ਰੋਡ ਨਾ ਆਉਣ ਦੀ ਕੋਸ਼ਿਸ਼ ਕਰਨ।

 

Exit mobile version