The Khalas Tv Blog India ਘੱਟ ਹੋਏ PM ਮੋਦੀ ਦੇ ਫੈਨ, ਕੀ ਸੱਚੀ-ਮੁੱਚੀ ਖੁੱਲ੍ਹ ਰਹੀਆਂ ਲੋਕਾਂ ਦੀ ਅੱਖਾਂ, ਪੜ੍ਹੋ ਇਹ ਖ਼ਾਸ ਸਰਵੇ
India

ਘੱਟ ਹੋਏ PM ਮੋਦੀ ਦੇ ਫੈਨ, ਕੀ ਸੱਚੀ-ਮੁੱਚੀ ਖੁੱਲ੍ਹ ਰਹੀਆਂ ਲੋਕਾਂ ਦੀ ਅੱਖਾਂ, ਪੜ੍ਹੋ ਇਹ ਖ਼ਾਸ ਸਰਵੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਮਹਾਂਮਾਰੀ ਨੇ ਕਈ ਚੀਜਾਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੈ। ਕੇਂਦਰ ਸਰਕਾਰ ਦੇ ਕੋਰੋਨਾ ਤੋਂ ਬਚਾਅ ਅਤੇ ਮਰੀਜ਼ਾਂ ਦੀ ਦਵਾ ਦਾਰੂ ਨੂੰ ਲੈ ਕੇ ਵੀ ਕਈ ਸਵਾਲ ਉੱਠੇ ਹਨ। ਹੁਣ ਇਕ ਸਰਵੇ ਦੇ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੈਨ ਫਾਲਵਿੰਗ ਘੱਟ ਹੋਈ ਹੈ। ਪੂਰਾ ਦੇਸ਼ ਕੋਰੋਨਾ ਦੀ ਦੂਜੀ ਲਹਿਰ ਨੇ ਝੰਭ ਕੇ ਰੱਖ ਦਿੱਤਾ ਹੈ ਤੇ ਹਰ ਰੋਜ ਹਜਾਰਾਂ ਲੋਕ ਜਾਨ ਵੀ ਗਵਾ ਰਹੇ ਹਨ। ਇਸੇ ਦੌਰਾਨ ਇਹ ਸਰਵੇ ਆਉਣਾ ਕਈ ਸਵਾਲ ਖੜ੍ਹੇ ਕਰਦਾ ਹੈ।


ਮੋਦੀ ਸਰਕਾਰ ਲਗਾਤਾਰ ਦੂਜੀ ਵਾਰ ਸੇਵਾ ਵਿੱਚ ਹਾਜਿਰ ਹੋਈ ਹੈ ਹਾਲਾਂਕਿ ਕੋਰੋਨਾ ਨੇ ਪੂਰੇ ਭਾਰਤ ਨੂੰ ਤਗੜੀ ਮਾਰ ਮਾਰੀ ਹੈ। ਪੂਰਾ ਸਿਸਟਮ ਫੇਲ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਡੇਟਾ ਇੰਟੈਲੀਜੈਂਸ ਕੰਪਨੀ ਮਾਰਨਿੰਗ ਕੰਸਲਟ ਨੇ ਮੋਦੀ ਦੀ ਲੋਕਪ੍ਰਿਅਤਾ ਨੂੰ ਦੱਸਦਾ ਇਕ ਸਰਵੇ ਪੇਸ਼ ਕੀਤਾ ਹੈ। ਇਸ ਅਨੁਸਾਰ ਮੋਦੀ ਨੂੰ ਚਾਹੁਣ ਵਾਲੇ ਘਟ ਗਏ ਹਨ। ਇਸ ਹਫਤੇ ਇਹ ਰੇਟਿੰਗ 63 ਫੀਸਦੀ ਰਹੀ ਹੈ। ਅਪ੍ਰੈਲ ਦੀ ਤੁਲਨਾ ਕਰੀਏ ਤਾਂ ਇਸ ਵਿਚ 22 ਅੰਕਾਂ ਦੀ ਕਮੀ ਦਰਜ ਕੀਤੀ ਗਈ ਹੈ।
ਮੋਦੀ ਸਰਕਾਰ ਲਗਾਤਾਰ ਕੋਰੋਨਾ ਨਾਲ ਨਿਪਟਣ ਲਈ ਬੇਹਤਰ ਕੋਸ਼ਿਸ਼ਾਂ ਦੇ ਦਾਅਵੇ ਕਰਦੀ ਰਹੀ ਹੈ। ਇਸ ਮਹੀਨੇ YouGov ਨਾਂ ਦੀ ਏਜੰਸੀ ਨੇ ਇਹ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਇਸ ਸਰਵੇ ਦੇ ਅਨੁਸਾਰ ਕੋਰੋਨਾ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਤੋਂ ਭਰੋਸਾ ਘੱਟ ਹੋਇਆ ਹੈ। ਸਰਵੇ ਵਿਚ ਸਿਰਫ 59 ਫੀਸਲ ਲੋਕਾਂ ਨੇ ਕਿਹਾ ਹੈ ਕਿ ਸਰਕਾਰ ਨੇ ਸੰਕਟ ਦੀ ਘੜੀ ਨਾਲ ਨਜਿੱਠਣ ਲਈ ਚੰਗਾ ਕੰਮ ਕੀਤਾ ਹੈ। ਕੋਰੋਨਾ ਦੀ ਪਿਛਲੀ ਲਹਿਰ ਵਿੱਚ ਅਜਿਹੇ ਲੋਕਾਂ ਦੀ ਸੰਖਿਆਂ 89 ਫੀਸਦ ਸੀ। ਮੋਦੀ ਨੂੰ 2024 ਤੋਂ ਪਹਿਲਾਂ ਆਮ ਚੋਣਾਂ ਦਾ ਵੀ ਸਾਹਮਣਾ ਕਰਨਾ ਹੈ।

Exit mobile version