The Khalas Tv Blog India ਗੈਰ ਕਾਨੂੰਨ ਪ੍ਰਵਾਸੀਆਂ ਖਿਲਾਫ਼ ਐਕਸ਼ਨ ‘ਤੇ ਟਰੰਪ ਨੂੰ ਵੱਡਾ ਝਟਕਾ ! ਗੁਰੂ ਘਰਾਂ ਨੂੰ ਵੱਡੀ ਰਾਹਤ
India International Punjab Religion

ਗੈਰ ਕਾਨੂੰਨ ਪ੍ਰਵਾਸੀਆਂ ਖਿਲਾਫ਼ ਐਕਸ਼ਨ ‘ਤੇ ਟਰੰਪ ਨੂੰ ਵੱਡਾ ਝਟਕਾ ! ਗੁਰੂ ਘਰਾਂ ਨੂੰ ਵੱਡੀ ਰਾਹਤ

ਬਿਉਰੋ ਰਿਪੋਰਟ – ਰਾਸ਼ਟਰਪਤੀ ਟਰੰਪ (Donald Trump) ਵੱਲੋਂ ਗੈਰ ਪ੍ਰਵਾਸੀਆਂ ਖਿਲਾਫ਼ ਸਖਤ ਐਕਸ਼ਨ ਨੂੰ ਵੱਡਾ ਝਟਕਾ ਲੱਗਿਆ ਹੈ । ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਕੀਤੀ ਜਾ ਵਾਲੀਆਂ ਰੇਡਾਂ ‘ਤੇ ਅਦਾਲਤ ਨੇ ਆਰਜੀ ਰੋਕ ਲੱਗਾ ਦਿੱਤੀ ਹੈ ।

ਸੈਕਰਾਮੈਂਟੋ ਸਥਿਤ ਇੱਕ ਗੁਰਦੁਆਰਾ ਵੱਲੋਂ ਟਰੰਪ ਸਰਕਾਰ ਦੇ ਫੈਸਲੇ ਖਿਲਾਫ ਪਟੀਸ਼ਨ ਪਈ ਗਈ ਸੀ । ਇਹ ਗੁਰਦੁਆਰਾ ਤਕਰੀਬਨ 30,000 ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ । ਟਰੰਪ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤੀ ਮਗਰੋਂ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਧਾਰਮਿਕ ਅਸਥਾਨਾਂ ’ਚ ਭੇਜਣ ਦੀ ਯੋਜਨਾ ਨੂੰ ਚੁਨੌਤੀ ਦਿੱਤੀ ਸੀ ।

‘ਸਿੱਖ ਟੈਂਪਲ ਆਫ ਸੈਕਰਾਮੈਂਟੋ’ ਨੇ ਇਸ ਨੂੰ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਇਕ ਮਹੱਤਵਪੂਰਨ ਪਹਿਲਾ ਕਦਮ ਦਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਦਾ ਫੈਸਲਾ ਮੰਨਦਾ ਹੈ ਕਿ ਸਰਕਾਰ ਵਿਅਕਤੀਗਤ ਅਧਿਕਾਰੀਆਂ ਦੀ ਮਰਜ਼ੀ ਨਾਲ ਵਾਰੰਟ ਰਹਿਤ ਤਲਾਸ਼ੀ ਅਤੇ ਜ਼ਬਰਦਸਤੀ ’ਚ ਸ਼ਾਮਲ ਨਹੀਂ ਹੋ ਸਕਦੀ।

Exit mobile version