The Khalas Tv Blog India ਗੂਗਲ ਕਰਮਚਾਰੀਆਂ ਲਈ ਵੱਡਾ ਐਲਾਨ,ਅਗਲੇ ਇੱਕ ਸਾਲ ਤੱਕ ਘਰੋਂ ਕੰਮ ਕਰਨ ਦੀ ਸਹੂਲਤ
India

ਗੂਗਲ ਕਰਮਚਾਰੀਆਂ ਲਈ ਵੱਡਾ ਐਲਾਨ,ਅਗਲੇ ਇੱਕ ਸਾਲ ਤੱਕ ਘਰੋਂ ਕੰਮ ਕਰਨ ਦੀ ਸਹੂਲਤ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੇ ਮੱਦੇਨਜ਼ਰ ਇੰਟਰਨੈੱਟ ਸਰਚ ਇੰਜਣ ਗੂਗਲ ਨੇ ਫੈਸਲਾ ਕੀਤਾ ਹੈ ਕਿ ਉਸ ਦੇ 200000 ਕਰਮਚਾਰੀ ਅਗਲੇ ਸਾਲ ਜੂਨ ਤੱਕ ਘਰੋਂ ਕੰਮ ਕਰਨਗੇ। ਇਸ ਫੈਸਲੇ ਦਾ ਐਲਾਨ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸੁੰਦਰ ਪਿਚਾਈ ਨੇ ਕੀਤਾ ਹੈ।  ਇਸ ਤੋਂ ਪਹਿਲਾਂ ਗੂਗਲ ਨੇ ਇਸ ਪੂਰੇ ਸਾਲ ਦਫਤਰਾਂ ਨੂੰ ਬੰਦ ਕਰਨ ਦੀਆਂ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਨੂੰ ਹੋਰ ਛੇ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਕੋਰੋਨਾਵਾਇਰਸ ਕਰਕੇ ਦੁਨੀਆ ਦੇ ਸਾਰੇ ਕੰਮਕਾਜ ਠੱਪ ਹੋਏ ਪਏ ਹਨ ਜਿਸ ਕਰਕੇ ਹਰ ਕੋਈ ਆਪਣੀ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੋਈ ਨਾ ਕੋਈ ਹੱਲ ਕੱਢ ਰਹੇ ਹਨ।

Exit mobile version