The Khalas Tv Blog Punjab ਗਾਜ਼ਿਆਬਾਦ ਦੇ ਇਸ ਤੰਦੂਰੀਏ ਦੀ ਹਰਕਤ ਦੇਖ ਕੇ 100 ਬਾਰ ਸੋਚੋਗੇ ਨਾਨ ਖਾਣਾ
Punjab

ਗਾਜ਼ਿਆਬਾਦ ਦੇ ਇਸ ਤੰਦੂਰੀਏ ਦੀ ਹਰਕਤ ਦੇਖ ਕੇ 100 ਬਾਰ ਸੋਚੋਗੇ ਨਾਨ ਖਾਣਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕਰੀਬ ਮਹੀਨਾ ਪਹਿਲਾਂ ਮੇਰਠ ਦੇ ਇੱਕ ਤੰਦੂਰੀਏ ਵੱਲੋਂ ਰੋਟੀ ਬਣਾਉਂਦੇ ਸਮੇਂ ਕੀਤੀ ਗਈ ਸ਼ਰਮਨਾਕ ਹਰਕਤ ਵਾਂਗ ਹੁਣ ਗਾਜ਼ਿਆਬਾਦ ਦੇ ਨਾਨ ਬਣਾਉਣ ਵਾਲੇ ਨੇ ਲੋਕਾਂ ਦਾ ਸਵਾਦ ਵਿਗਾੜਨ ਵਾਲਾ ਕਾਰਾ ਕੀਤਾ ਹੈ।

ਹੁਣ ਮੇਰਠ ਵਾਂਗ ਗਾਜ਼ੀਆਬਾਦ ਵਿੱਚ ਇੱਕ ਨਾਨ ਬਣਾਉਣ ਵਾਲੇ ਵੱਲੋਂ ਰੋਟੀਆਂ ਉੱਤੇ ਥੁੱਕਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਦੇ ਮੁਲਜ਼ਮ ਤੰਦੂਰੀਏ ਨੂੰ ਗ੍ਰਿਫਤਾਰ ਕਰ ਲਿਆ। ਇਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਗਾਜ਼ੀਆਬਾਦ ਦੇ ਭੋਜਪੁਰ ਥਾਣਾ ਖੇਤਰ ਦੇ ਇੱਕ ਸਕੂਲ ‘ਚ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਵਿੱਚ ਜੋ ਵੀਡਿਓ ਵਾਇਰਲ ਹੋਈ ਹੈ ਉਸ ਵਿੱਚ ਨਾਨ ਬਣਾਉਣ ਵਾਲਾ ਵਿਅਕਤੀ ਰੋਟੀਆਂ ਵਿੱਚ ਥੁੱਕ ਰਿਹਾ ਹੈ।

ਹੈਰਾਨ ਕਰਨ ਵਾਲਾ ਇਹ ਕਾਰਾ ਦੇਖ ਕੇ ਲੋਕਾਂ ਨੇ ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਨੂੰ ਵੀ ਸ਼ਿਕਾਇਤ ਕੀਤੀ। ਗਾਜ਼ੀਆਬਾਦ ਦੀ ਪੁਲਿਸ ਨੇ ਟਵਿੱਟਰ ਹੈਂਡਲ ‘ਤੇ ਗ੍ਰਿਫਤਾਰ ਕੀਤੇ ਮੁਲਜ਼ਮ ਦੀ ਤਸਵੀਰ ਸਾਂਝੀ ਕੀਤੀ ਹੈ। ਮੁਲਜ਼ਮ ਦੀ ਪਹਿਚਾਣ ਮੋਹਸਿਨ ਦੇ ਰੂਪ ਵਿੱਚ ਹੋਈ ਹੈ, ਜੋ ਮੁਰਾਦ ਨਗਰ ਖੇਤਰ ਦਾ ਰਹਿਣ ਵਾਲਾ ਹੈ।

Exit mobile version