The Khalas Tv Blog Punjab ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 2 ਗ੍ਰਿਫਤਾਰ ! ਦਿੱਲੀ ਪੁਲਿਸ ਨੇ ਬਠਿੰਡਾ ਤੋਂ ਕੀਤਾ ਗ੍ਰਿਫਤਾਰ ! ਨਾਅਰੇ ਲਿਖਣ ਦੇ ਲਈ 4 ਲੱਖ ਦਿੱਤੇ ਸਨ
Punjab

ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 2 ਗ੍ਰਿਫਤਾਰ ! ਦਿੱਲੀ ਪੁਲਿਸ ਨੇ ਬਠਿੰਡਾ ਤੋਂ ਕੀਤਾ ਗ੍ਰਿਫਤਾਰ ! ਨਾਅਰੇ ਲਿਖਣ ਦੇ ਲਈ 4 ਲੱਖ ਦਿੱਤੇ ਸਨ

ਬਿਉਰੋ ਰਿਪੋਰਟ : ਦਿੱਲੀ ਮੈਟਰੋ ਸਟੇਸ਼ਨ ‘ਤੇ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 2 ਲੋਕਾਂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਬਠਿੰਡਾ ਦੇ ਕੋਠਾਗੁਰੂ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਡੋਡ ਪਿੰਡ ਦੇ ਰਹਿਣ ਵਾਲੇ ਪ੍ਰੀਤਪਾਲ ਸਿੰਘ ਅਤੇ ਰਾਜਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਉਨ੍ਹਾਂ ਨੇ ਸਿੱਖ ਫਾਰ ਜਸਟਿਸ ਦੇ ਚੀਫ ਗੁਰਪਤਵੰਤ ਪੰਨੂ ਦੇ ਕਹਿਣ ‘ਤੇ ਮੈਟਰੋ ਸਟੇਸ਼ਨਾਂ ‘ਤੇ ਖਾਲਿਸਤਾਨ ਦੀ ਹਮਾਇਤੀ ਵਿੱਚ ਨਾਅਰੇ ਲਿਖੇ ਸਨ। ਇਸ ਦੇ ਲਈ ਉਨ੍ਹਾਂ ਨੂੰ 4 ਲੱਖ ਰੁਪਏ ਮਿਲੇ ਸਨ।

ਘਟਨਾ 26 ਅਗਸਤ ਦੀ ਸ਼ਾਮ 8 ਤੋਂ ਰਾਤ 11 ਵਜੇ ਦੇ ਵਿਚਾਲੇ ਦੀ ਦੱਸੀ ਜਾਂਦੀ ਹੈ । ਇਸ ਘਟਨਾ ਦੇ ਬਾਅਦ ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਪ੍ਰੀਤਪਾਲ ਸਿੰਘ ਪੰਜਾਬ ਦੀ ਲੋਕਲ ਫੈਕਟਰੀ ਵਿੱਚ ਕੰਮ ਕਰਦਾ ਹੈ। ਜੋਕਿ ਸੋਸ਼ਲ ਮੀਡੀਆ ਐੱਪ ਦੇ ਜ਼ਰੀਏ ਇੱਕ ਸਾਲ ਪਹਿਲਾਂ ਪੰਨੂ ਨਾਲ ਸੰਪਰਕ ਵਿੱਚ ਸੀ । ਪੁਲਿਸ ਮੁਤਾਬਿਕ ਪੰਨੂ ਨੇ ਇਸ ਘਟਨਾ ਦੇ ਲਈ ਦੋਵਾਂ ਨੂੰ 7 ਹਜ਼ਾਰ ਡਾਲਰ ਦੇਣ ਦਾ ਵਾਅਦਾ ਕੀਤਾ ਸੀ। ਪਰ ਉਸ ਨੇ ਸਿਰਫ਼ 3500 ਡਾਲਰ ਹੀ ਦਿੱਤੇ । ਇਸ ਦੇ ਇਲਾਵਾ 1 ਲੱਖ ਰੁਪਏ ਉਸ ਨੇ ਪਹਿਲਾਂ ਵੀ ਪ੍ਰੀਤਪਾਲ ਨੂੰ ਭੇਜੇ ਸਨ,ਜਦੋਂ ਉਨ੍ਹਾਂ ਦੇ ਘਰ ਕੋਈ ਬਿਮਾਰ ਪੈ ਗਿਆ ਸੀ ।

8 ਮੈਟਰੋ ਸਟੇਸ਼ਨਾਂ ‘ਤੇ ਲਿਖੇ ਸਨ ਨਾਅਰੇ

ਦਿੱਲੀ ਦੇ 8 ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਲਿੱਖੇ ਗਏ ਸਨ । ਨਾਲ ਹੀ ਲਿਖਿਆ ਸੀ ਕਿ ਪੰਜਾਬ-ਦਿੱਲੀ ਭਾਰਤ ਦਾ ਹਿੱਸਾ ਨਹੀਂ ਹੈ । ਪੰਨੂ ਦੇ ਹਮਾਇਤੀਆਂ ਨੇ ਸ਼ਿਵਾਜੀ ਪਾਰਕ,ਮਾਦੀਪੁਰ,ਪੱਛਮ ਵਿਹਾਰ,ਉਦਯੋਗ ਨਗਰ,ਮਹਾਰਾਜਾ ਸੂਰਜਮਲ ਸਟੇਸ਼ਨ,ਪੰਜਾਬੀ ਬਾਗ ਅਤੇ ਨਾਗਲੋਈ ਸਟੇਸ਼ਨ ‘ਤੇ ਨਾਅਰੇ ਲਿਖੇ ਸਨ ।

Exit mobile version