ਬਿਉਰੋ ਰਿਪੋਰਟ : ਪੰਜਾਬ-ਹਰਿਆਣਾ ਦੇ ਸ਼ੰਭੂ,ਖਨੌਰੀ ਅਤੇ ਡਬਵਾਲੀ ਸਰਹੱਦ ‘ਤੇ ਪੈਦਾ ਹੋਏ ਟਕਰਾਅ ਦੇ ਹਾਲਾਤਾਂ ਤੋਂ ਬਾਅਦ ਪੰਜਾਬ ਦੀਆਂ ਵੱਡੀ ਯੂਨੀਅਨ ਵੀ ਮੈਦਾਨ ‘ਤੇ ਉਤਰ ਆਇਆਂ ਹਨ । ਭਾਰਤੀ ਕਿਸਾਨ ਯੂਨੀਅਨ ਉਗਰਾਂਹਾ ਨੇ ਵੀਰਵਾਰ ਨੂੰ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਹੈ ਜਦਕਿ SKM ਨੇ ਮੀਟਿੰਗ ਬੁਲਾਕੇ ਟੋਲ ਫ੍ਰੀ ਕਰਨ ਦਾ ਐਲ਼ਾਨ ਕੀਤਾ ਹੈ ।
ਮਾਲਵੇ ਦੀ ਸਭ ਤੋਂ ਵੱਡੀ ਜਥੇਬੰਦੀ BKU ਉਗਰਾਹਾਂ ਨੇ ਕਿਸਾਨਾਂ ਦੀ ਮੰਗਾਂ ਦੀ ਹਮਾਇਤ ਕਰਦੇ ਹੋਏ ਕਿਹਾ ਤਾਜ਼ਾ ਟਕਰਾਅ ਦੇ ਬਾਅਦ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਰੇਲਾਂ ਰੋਕਿਆ ਜਾਣਗੀਆਂ । ਇਸ ਦਾ ਅਸਰ 6 ਜ਼ਿਲ੍ਹਿਆਂ ‘ਤੇ ਪਏਗਾ । ਜਾਣਕਾਰੀ ਦੇ ਮੁਤਾਬਿਕ ਲੁਧਿਆਣਾ,ਅੰਮ੍ਰਿਤਸਰ,ਬਠਿੰਡਾ,ਬਰਨਾਲਾ,ਫਤਿਹਗੜ੍ਹ ਸਾਹਿਬ ਅਤੇ ਮੋਗਾ ਵਿੱਚ ਰੇਲਾਂ ਰੋਕਿਆ ਜਾਣਗੀਆਂ ।
ਉਧਰ ਭਾਰਤੀ ਕਿਸਾਨ ਯੂਨੀਅਨ ਚੰਡੂਨੀ ਨੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਣ ਦਾ ਵਿਰੋਧ ਕਰਦੇ ਹੋਏ ਮੀਟਿੰਗ ਬੁਲਾਈ ਹੈ ਜਿਸ ਵਿੱਚ ਅਗਲੀ ਰਣਨੀਤੀ ‘ਤੇ ਫੈਸਲਾ ਹੋਵੇਗਾ । ਚੰਡੂਨੀ ਨੇ ਕਿਹਾ ਅੰਦੋਲਨ ਕਰ ਰਹੇ ਕਿਸਾਨ ਸਾਡੇ ਹੀ ਦੇਸ਼ ਦੇ ਹਨ ਪਰ ਉਨ੍ਹਾਂ ਦੇ ਨਾਲ ਦੁਸ਼ਮਣ ਵਰਗਾ ਵਤੀਰਾ ਕੀਤਾ ਜਾ ਰਿਹਾ ਹੈ । ਉਧਰ SKM ਨੇ ਫੈਸਲਾ ਲਿਆ ਹੈ ਕਿ ਵੀਰਵਾਰ ਨੂੰ ਪੰਜਾਬ ਦੇ ਸਾਰੇ ਟੋਲ ਸਵੇਰ 11 ਵਜੇ ਤੋਂ 2 ਵਜੇ ਤੱਕ ਫ੍ਰੀ ਕਰ ਦਿੱਤੇ ਜਾਣਗੇ । ਇਸ ਤੋਂ ਬਾਅਦ SKM ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ।