The Khalas Tv Blog Punjab ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪੁਲਿਸ ਨੇ ਹਿਪਨੋਟਿਕ ਡਿਸਕੋ ਕਲੱਬ ਨੂੰ ਕੀਤਾ ਸੀਲ
Punjab

ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪੁਲਿਸ ਨੇ ਹਿਪਨੋਟਿਕ ਡਿਸਕੋ ਕਲੱਬ ਨੂੰ ਕੀਤਾ ਸੀਲ

‘ਦ ਖ਼ਾਲਸ ਬਿਊਰੋ ( ਮੁਹਾਲੀ ) :-  ਪੰਚਕੂਲਾ ਹੱਦ ਦੇ ਨੇੜੇ ਪੈਂਦੇ ਹਿਪਨੋਟਿਕ ਡਿਸਕੋ ਕਲੱਬ ਨੂੰ ਪੁਲੀਸ ਵੱਲੋਂ ਰੇਡ ਮਾਰ ਕੇ ਸੀਲ ਕਰ ਦਿੱਤਾ ਹੈ। ਪੁਲੀਸ ਨੇ ਡਿਸਕੋ ਕਲੱਬ ਦੇ ਮਾਲਕ ਦਵਿੰਦਰ ਸਿੰਘ ਖ਼ਿਲਾਫ਼ ਦੇਰ ਰਾਤ ਤੱਕ ਨਾਈਟ ਪਾਰਟੀਆਂ ਕਰਨ ਅਤੇ ਕੋਵਿਡ-19 ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਮੁਹਾਲੀ ਸਤਿੰਦਰ ਸਿੰਘ ਦੀ ਹਦਾਇਤਾਂ ਅਨੁਸਾਰ ਅਮਨ ਕਾਨੂੰਨ ਨੂੰ ਬਹਾਲ ਕਰਨ ਲਈ ਪੁਲੀਸ ਵੱਲੋਂ ਰਾਤ ਨੂੰ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੰਚਕੂਲਾ ਸੜਕ ‘ਤੇ ਸਥਿਤ ਹਿਪਨੋਟਿਕ ਕਲੱਬ ਵਿੱਚ ਨਿਯਮਾਂ ਦੀ ਅਣੇਦਖੀ ਕਰ ਦੇਰ ਰਾਤ ਤੱਕ ਨਾਈਟ ਪਾਰਟੀ ਕੀਤੀ ਜਾ ਰਹੀ ਹੈ ਜਦਕਿ ਨਿਯਮ ਮੁਤਾਬਕ ਰਾਤ ਦੇ 12 ਵਜੇ ਤੱਕ ਹੀ ਡਿਸਕੋ ਕਲੱਬ ਨੂੰ ਖੋਲਿਆ ਜਾ ਸਕਦਾ ਹੈ।

ਪਾਰਟੀਆਂ ਦੌਰਾਨ ਨਾ ਤਾਂ ਸਮਾਜਿਕ ਦੂਰੀ ਧਿਆਨ ਰੱਖਿਆ ਜਾ ਰਿਹਾ ਸੀ ਅਤੇ ਨਾ ਹੀ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਨਾਲ ਇਥੇ ਬਿਮਾਰੀ ਫੈਲਣ ਦਾ ਖ਼ਤਰਾ ਸੀ। ਪੁਲੀਸ ਨੇ ਕਲੱਬ ਦੇ ਮਾਲਕ ਖ਼ਿਲਾਫ਼ ਧਾਰਾ ਦਾ ਵਾਧਾ ਕਰਦੇ ਹੋਏ ਕਲੱਬ ਨੂੰ ਸੀਲ ਕਰ ਦਿੱਤਾ ਹੈ।

Exit mobile version