‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਸੀਨੀਅਰ ਰੋਗ ਮਾਹਿਰ ਦਾ ਕਹਿਣਾ ਹੈ ਕਿ ਜੇ ਕੋਰੋਨਾਵਾਇਰਸ ਦੀ ਲਹਿਰ ਦੁਬਾਰਾ ਆਈ ਤਾਂ ਹੋਰ ਵੀ ਜ਼ਿਆਦਾ ਮੁਸ਼ਕਿਲ ਹੋਵੇਗੀ।
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਦੇ ਡਾਇਰੈਕਟਰ ਰੌਬਰਟ ਰੈਡਫੀਲਡ ਨੇ ਮੰਗਲਵਾਰ ਨੂੰ ਉਦੋਂ ਚੇਤਾਵਨੀ ਜਾਰੀ ਕੀਤੀ ਜਦੋਂ ਅਮਰੀਕਾ ਦੇ ਕਈ ਸੂਬੇ ਲੌਕਡਾਊਨ ਵਿੱਚ ਛੋਟ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।
ਰੈਡਫੀਲਡ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਗਲੀਆਂ ਸਰਦੀਆਂ ਵਿੱਚ ਇਹ ਵਾਇਰਸ ਇੱਕ ਵਾਰੀ ਫਿਰ ਦਸਤਕ ਦੇਵੇ ਅਤੇ ਉਦੋਂ ਇਹ ਉਸ ਹਾਲਤ ਤੋਂ ਵੀ ਬੁਰਾ ਹੋਵੇਗਾ ਜਿਸ ਤੋਂ ਅਸੀਂ ਹੁਣ ਲੰਘ ਰਹੇ ਹਾਂ। ਉਨ੍ਹਾਂ ਨੇ ਕਿਹਾ, “ਅਸੀਂ ਇਸ ਫਲੂ ਦੀ ਮਹਾਂਮਾਰੀ ਅਤੇ ਕੋਰੋਨਾਵਾਇਰਸ ਮਹਾਂਮਾਰੀ ਦੋਹਾਂ ਨਾਲ ਇੱਕ ਹੀ ਵੇਲੇ ਜੂਝ ਰਹੇ ਹੋਵਾਂਗੇ।