The Khalas Tv Blog International ਕੋਰੋਨਾ ਤੋਂ ਬਚਣ ਲਈ ਦੁਨਿਆ ਭਰ ‘ਚ ਮਸ਼ਹੂਰ ਹੋ ਰਿਹਾ ਹੈ ‘ਨਮਸਤੇ
International

ਕੋਰੋਨਾ ਤੋਂ ਬਚਣ ਲਈ ਦੁਨਿਆ ਭਰ ‘ਚ ਮਸ਼ਹੂਰ ਹੋ ਰਿਹਾ ਹੈ ‘ਨਮਸਤੇ

"Namaste", the Indian way of greeting people is gaining wide acceptability in the wake of the coronavirus outbreak. Be it US President Donald Trump or the French President Emmanuel Macron or British Royalty Prince Charles.

ਚੰਡੀਗੜ੍ਹ ( ਹਿਨਾ ) ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਲੋਕ ਇੱਕ ਦੂਜੇ ਨੂੰ ਹੱਥ ਮਿਲਾਉਣ ਤੋਂ ਪਰਹੇਜ਼ ਕਰ ਰਹੇ ਹਨ, ਅਤੇ ਅਜਿਹੀ ਸਥਿਤੀ ਵਿੱਚ, ਭਾਰਤ ਦਾ ‘ਨਮਸਤੇ ਪੂਰੀ ਦੁਨਿਆ ਵਿੱਚ ਪ੍ਰਸਿੱਧ ਹੋ ਰਿਹਾ ਹੈ। ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੱਕ ਨਮਸਤੇ ਨੂੰ ਅਪਣਾ ਰਹੇ ਹਨ।

 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਨਮਸਤੇ’ ਨੂੰ ਉਤਸ਼ਾਹਤ ਕਰਨ ਦੀ ਗੱਲ ਕਰਦੇ ਹੋਏ, ਕਿਹਾ ਕਿ ਵਿਸ਼ਵ ‘ਨਮਸਤੇ ਨੂੰ ਅਪਣਾ ਰਿਹਾ ਹੈ। ਪੀ.ਐਮ ਮੋਦੀ ਨੇ ਕਿਹਾ ਹੈ ਕਿ ਜੇ ਤੁਸੀਂ ਹੈਲੋ ਕਹਿਣਾ ਬੰਦ ਕਰ ਦਿੱਤਾ ਹੈ ਤਾਂ ਇਸ ਨੂੰ ਦੁਬਾਰਾ ਅਪਣਾਓ। ਅਜਿਹਾ ਮਿਲਣ ਦਾ ਢੰਗ ਜਿਸ ਵਿੱਚ ਕੋਈ ਸਰੀਰਕ ਸੰਪਰਕ ਨਹੀਂ ਹੁੰਦਾ। ਤੇ ਪੂਰੀ ਦੁਨਿਆ ਦੇ ਲੋਕ ਹੱਥ ਮਿਲਾਉਣ, ਜੱਫੀ ਪਾ ਕੇ ਅਤੇ ਉਨ੍ਹਾਂ ਦੇ ਗਲ੍ਹਾਂ ਨੂੰ ਚੁੰਮਨ ਤੋਂ ਪ੍ਰਹੇਜ ਕਰ ਰਹੇ ਹਨ। ਜਿਸ ਕਾਰਨ ਕਿਸੇ ਨਾਲ ਸੰਪਰਕ ਦੇ ਨਾਲ ਇਹ ਵਾਇਰਸ ਉਨ੍ਹਾਂ ਤੱਕ ਨਹੀਂ ਪਹੁੰਚਦਾ। ਹਾਲ ਹੀ ਵਿੱਚ, ਯੂਐਸ ਦੇ ਰਾਸ਼ਟਰਪਤੀ ਅਤੇ ਪ੍ਰਿੰਸ ਚਾਰਲਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਿਸ ਵਿੱਚ ਉਹ ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰ ਰਹੇ ਹਨ।

Exit mobile version