The Khalas Tv Blog Punjab ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਟੀਮ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੇਗੀ ਪੁਛਗਿੱਛ
Punjab

ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਟੀਮ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੇਗੀ ਪੁਛਗਿੱਛ

ਚੰਡੀਗੜ੍ਹ : ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਟੀਮ ਅੱਜ ਪੰਜਾਬ ਦੇ ਸਾਬਕਾ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁਛਗਿੱਛ ਕਰੇਗੀ। ਇਸ ਐਸਆਈਟੀ ਜਿਸ ਨੂੰ, ਏਡੀਜੀਪੀ ਐੱਲ.ਕੇ ਯਾਦਵ ਲੀਡ ਕਰ ਰਹੇ ਹਨ,ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਲਈ ਚਿੱਠੀ ਕੁੱਝ ਦਿਨ ਪਹਿਲਾਂ ਭੇਜ ਦਿੱਤੀ ਸੀ। ਇਹ ਪੁੱਛਗਿੱਛ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਕੀਤੀ ਜਾਵੇਗੀ।

ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਹਦਾਇਤਾਂ ਦਿੱਤੀਆਂ ਸਨ,ਜਿਸ ਮਗਰੋਂ ਕੱਲ ਐਸ.ਆਈ.ਟੀ. ਟੀਮ ਦੇ ਕੁੱਝ ਮੈਂਬਰਾਂ ਨੇ ਘਟਨਾ ਵਾਲੀ ਥਾਂ ਤੇ ਜਾ ਕੇ ਜਾਂਚ ਕੀਤੀ ਸੀ ਤੇ ਘਟਨਾ ਵਾਲੀ ਥਾਂ ਅਤੇ ਆਸ-ਪਾਸ ਕਈ ਥਾਵਾਂ ਦਾ ਜਾਇਜ਼ਾ ਵੀ ਲਿਆ ਸੀ।

ਗੁਲਨੀਤ ਸਿੰਘ ਖੁਰਾਣਾ ਐੱਸ.ਐੱਸ.ਪੀ. ਮੋਗਾ ਦੀ ਅਗਵਾਈ ਵਾਲੀ ਟੀਮ ਵਿੱਚ ਫੋਰੈਂਸਿਕ ਵਿਭਾਗ ਦੇ ਮੈਂਬਰ ਵੀ ਸ਼ਾਮਲ ਸਨ। ਇਸ ਦੌਰਾਨ ਫੋਰੈਂਸਿਕ ਟੀਮ ਨੇ ਵੀ ਉਥੇ ਜਾਂਚ ਕੀਤੀ ਸੀ ਤੇ ਮੌਕੇ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ।

ਦਰਅਸਲ ਸਾਲ 2015 ਵਿੱਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਮਾਮਲੇ ਵਿੱਚ ਪਿਛਲੇ 7 ਸਾਲਾਂ ਤੋਂ ਲਗਾਤਾਰ ਜਾਂਚ ਚੱਲ ਰਹੀ ਹੈ । ਦੋ ਵਾਰ ਸਰਕਾਰਾਂ ਵੀ ਇਸ ਦਰਮਿਆਨ ਬਦਲ ਚੁੱਕੀਆਂ ਹਨ ਪਰ ਹਾਲ ਤੱਕ ਜਾਂਚ ਕਿਸੇ ਵੀ ਸਿਰੇ ਨਹੀਂ ਲੱਗ ਸਕੀ ਹੈ ਤੇ ਸਰਕਾਰਾਂ ਕੋਲ ਬੱਸ ਇੱਕ ਹੀ ਜਵਾਬ ਹੁੰਦਾ ਹੈ ਕਿ ਜਾਂਚ ਜਾਰੀ ਹੈ ।

ਇਸ ਸਬੰਧ ਵਿੱਚ ਕੁੱਝ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸਰਕਾਰੇ ਵੱਲੋਂ ਇਨਸਾਫ ਦੀ ਗੱਲ ਤਾਂ ਕਹੀ ਜਾਂਦੀ ਹੈ ਪਰ ਲਗਾਤਾਰ ਇਨਸਾਫ ਤੋਂ ਸਰਕਾਰ ਭੱਜਦੀ ਨਜਰ ਆ ਰਹੀ ਹੈ । ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਹੋਣ ਵਾਲੀ ਪੁੱਛਗਿੱਛ ਵਿੱਚ ਕੀ ਕੁੱਝ ਨਿਕਲ ਕੇ ਸਾਹਮਣੇ ਆਵੇਗਾ ਇਸ ਦਾ ਪਤਾ ਤਾਂ ਪੁੱਛਗਿੱਛ ਤੋਂ ਬਾਅਦ ਹੀ ਲੱਗੇਗਾ।

ਇਸ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੋਂ ਵੀ ਐਸਆਈਟੀ ਪੁੱਛਗਿੱਛ ਕਰ ਚੁੱਕੀ ਹੈ। ਹਾਲਾਂਕਿ ਏਡੀਜੀਪੀ ਐੱਲ.ਕੇ ਯਾਦਵ ਵਾਲੀ ਐਸਆਈਟੀ ‘ਤੇ ਸਾਬਕਾ ਜਾਂਚ ਅਧਿਕਾਰੀ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਸਵਾਲ ਚੁੱਕੇ ਸਨ ਤੇ ਇਹ ਇਲਜ਼ਾਮ ਵੀ ਲਗਾਇਆ ਸੀ ਕਿ ਕੋਈ ਪੁੱਛਗਿਛ ਬਾਦਲਾਂ ਤੋਂ ਨਹੀਂ ਹੋਈ ਹੈ ਸਗੋਂ ਇਹਨਾਂ ਨੂੰ ਸਿਰਫ਼ ਚਾਹ ਪਿਲਾ ਕੇ ਤੋਰ ਦਿਤਾ ਜਾਂਦਾ ਹੈ।

Exit mobile version