ਚੰਡੀਗੜ੍ਹ(ਅਤਰ ਸਿੰਘ)- ਕਰਫਿਊ ਦੌਰਾਨ ਪੰਜਾਬ ਦੇ ਲੋਕਾਂ ਨੂੰ ਘਰੋ-ਘਰੀ ਬਠਾਉਣ ਲਈ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਹੀਲਾ ਵਰਤਣਾ ਚਾਹੁੰਦੇ ਹਨ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪੋ-ਆਪਣੇ ਘਰਾਂ ‘ਚ ਵਿਹਲੇ ਬੈਠੇ ਕਲਾਕਾਰਾਂ ਦੀ ਕਲਾਂ ਨੂੰ ਵੀ ਜਾਗਰੂਕਤਾ ਮੁਹਿੰਮ ਤਹਿਤ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਕਮੇਡੀਅਨ ਜਸਵਿੰਦਰ ਸਿੰਘ ਭੱਲਾ ਨੇ ਆਪਣੇ ਫੇਸ ਬੁੱਕ ਪੇਜ਼ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦੂਤ ਬਣਦੇ ਹੋਏ ਇੱਕ ਸੁਨੇਹਾ ਦਿੱਤਾ ਹੈ। ਜਿਸ ਵਿੱਚ ਭੱਲਾ ਨੇ ਲੋਕਾਂ ਨੂੰ ਕੋਰੋਨਾਵਾਇਰਸ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਵਾਰ-ਵਾਰ ਆਪਣੇ ਹੱਥ ਧੋਣ, ਖੰਗਣ, ਛਿੱਕਣ ਵੇਲੇ ਆਪਣੇ ਮੂੰਹ ਨੂੰ ਢੱਕਣ, ਮਾਸਕ ਪਹਿਨਣ ਅਤੇ ਹੱਥ ਨਾ ਮਿਲਾਉਣ ਦਾ ਸੁਨੇਹਾ ਦਿੱਤਾ ਹੈ।
ਜਸਵਿੰਦਰ ਭੱਲਾ ਨੇ ਕਿਹਾ ਹੈ ਕਿ, ਜੇ ਹੁਣ ਜਿਊਦੇ ਰਹੇ ਤਾਂ ਮਿਲਾਗੇਂ ਲੱਖ ਵਾਰੀ ਨਹੀਂ ਬਲਕਿ ਜੇ ਮਿਲਾਗੇਂ ਤਾਂ ਪੱਕਾ ਮਰਾਂਗੇ ਹੋ ਜਾਣਾ ਹੈ।
ਜਸਵਿੰਦਰ ਭੱਲਾ ਤੋਂ ਇਲਾਵਾਂ ਪੰਜਾਬੀ ਗਾਇਕ ਤੇ ਕਲਾਕਾਰ ਦਲਜੀਤ ਦੁਸਾਂਝ ਨੇ ਵਿਦੇਸ਼ਾਂ ਤੋਂ ਪਰਤੇ ਪੰਜਾਬੀਆਂ ਨੂੰ ਆਪਣੇ ਟੈਸਟ ਕਰਵਾਉਣ ਅਤੇ ਆਪਣੇ ਘਰਾਂ ‘ਚ ਇਕਾਂਤਵਾਸ ਰਹਿਣ ਲਈ ਵੱਖਰੇ ਅੰਦਾਜ਼ ਵਿੱਚ ਅਪੀਲ ਕੀਤੀ ਹੈ। ਦਲਜੀਤ ਦੁਸਾਂਝ ਦੀ ਇਸ ਅਪੀਲ ਨੂੰ ਪੰਜਾਬ ਪੁਲਿਸ ਨੇ ਆਪਣੇ ਪੇਜ਼ ‘ਤੇ ਵੀ ਸਾਂਝਾ ਕੀਤਾ ਹੈ।