The Khalas Tv Blog Punjab ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਛੱਡ ਮੁੜ ਭਾਜਪਾ ‘ਚ ਜਾਣ ਦੀਆਂ ਕਰ ਰਹੇ ਨੇ ਕਨਸੋਆਂ, ਜਾਣੋ ਪੂਰੀ ਖ਼ਬਰ
Punjab

ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਛੱਡ ਮੁੜ ਭਾਜਪਾ ‘ਚ ਜਾਣ ਦੀਆਂ ਕਰ ਰਹੇ ਨੇ ਕਨਸੋਆਂ, ਜਾਣੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਨਵਜੋਤ ਸਿੱਧੂ ਦੀਆਂ ਮੁੜ ਭਾਜਪਾ ਵੱਲ ਪਰਤਣ ਦੀਆਂ ਕਨਸੋਆਂ ਕਰ ਰਹੇ ਹਨ। ਹਾਲਾਂਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਬਣੀ ਸਿਆਸੀ ਤਿਕੜੀ ਮੱਧਮ ਪੈ ਜਾਵੇਗੀ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਅਮਰਿੰਦਰ ਨਾਲ ਕੀ ਬਣਨੀ ਸੀ, ਉਲਟਾ ਹੁਣ ਰਾਹੁਲ ਗਾਂਧੀ ਨਾਲ ਵੀ ਪਹਿਲਾਂ ਵਰਗੀ ਨਿੱਘ ਨਹੀ ਰਹੀ। ਸਿੱਧੂ ਵੱਲੋਂ ਆਪਣੇ ਜੱਦੀ ਸ਼ਹਿਰ ਪਟਿਆਲਾ ਵਿੱਚ ਰਾਹੁਲ ਗਾਂਧੀ ਵੱਲੋਂ ਦੋ ਰਾਤਾਂ ਦੇ ਠਹਿਰਾਓ ਤੇ ਜ਼ਿਲ੍ਹੇ ਦੀ ਫੇਰੀ ਤੋਂ ਵੀ ਲਾਂਭੇ ਰਹਿਣ ਤੋਂ ਸਿਆਸੀ ਮਾਹਿਰ ਕਾਂਗਰਸ ਅੰਦਰ ਖਿੱਚੋਤਾਣ ਦੀ ਕਿਸੇ ਨਾ ਕਿਸੇ ਗੁੱਠੇ ਅੱਗ ਸੁਲਗਦੀ ਹੋਣ ਦੇ ਸੰਕੇਤ ਦੇ ਰਹੇ ਹਨ।
ਕਾਂਗਰਸੀ ਹਲਕਿਆਂ ਅੰਦਰ ਵੀ ਨਵਜੋਤ ਸਿੱਧੂ ਦੀ ਮੋਗਾ ਰੈਲੀ ਵਿੱਚ ਅਪਣਾਏ ਵੱਖਰੀ ਤਰ੍ਹਾਂ ਦੇ ਸਿਆਸੀ ਤੇਵਰਾਂ ਦੀ ਵੀ ਚਰਚਾ ਛਿੜੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਬਦਲ ਰਹੇ ਤੇਵਰਾਂ ਦਾ ਮਾਮਲਾ ਕਾਂਗਰਸ ਦੇ ਕੁੱਝ ਆਗੂਆਂ ਨੇ ਰਾਹੁਲ ਗਾਂਧੀ ਦੇ ਵੀ ਕੰਨੀਂ ਪਾ ਦਿੱਤਾ ਹੈ। ਭਾਵੇਂ ਇਸ ਸਬੰਧੀ ਕਿਸੇ ਕਾਂਗਰਸੀ ਨੇ ਪੁਸ਼ਟੀ ਨਹੀ ਕੀਤੀ ਪ੍ਰੰਤੂ ਕਾਂਗਰਸੀ ਹਲਕਿਆਂ ਅੰਦਰ ਚਰਚਾ ਹੈ ਕਿ ਸਿੱਧੂ ਨੇ ਰੈਲੀ ਵਿੱਚ ਤਕਰੀਰ ਦੌਰਾਨ ਮੋਦੀ ਦੀਆਂ ਨੀਤੀਆਂ ਦਾ ਵੀ ਉਭਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਨਵਜੋਤ ਸਿੱਧੂ ਦੀ ਪਤਨੀ ਵੀ ਪਿਛਲੇ ਸਮੇਂ ਬਦਲ ਰਹੇ ਸਿਆਸੀ ਤੇਵਰਾਂ ਦੇ ਘੁੱਟਵੇਂ ਜਿਹੇ ਸੰਕੇਤ ਦੇ ਚੁੱਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੀ ਭਾਜਪਾ ਨਾਲ ਸਿਆਸੀ ਇੱਟ-ਖੜੱਕਾ ਸਿਰਫ਼ ਅਕਾਲੀਆਂ ਦੀ ਬਦੌਲਤ ਹੀ ਪਿਆ ਸੀ। ਸਿੱਧੂ ਚਾਹੁੰਦੇ ਸਨ, ਕਿ ਅਕਾਲੀਆਂ ਨੂੰ ਭਾਜਪਾ ਲਾਂਭੇ ਕਰੇ। ਸਿੱਧੂ ਦੀ ਅਜਿਹੀ ਸ਼ਰਤ ਜਾਂ ਮਨਸ਼ਾ ਹੁਣ ਆਪਣੇ ਆਪ ਹੀ ਪ੍ਰਵਾਨ ਚੜ ਚੁੱਕੀ ਹੈ ਕਿਉਂਕਿ ਅਕਾਲੀ ਭਾਜਪਾ ਦੋਵੇਂ ਵੱਖਰੇ ਸਿਆਸੀ ਰਾਹ ਮੱਲ ਬੈਠੇ ਹਨ।
ਉਧਰ ਦੂਜੇ ਪਾਸੇ ਭਾਜਪਾ ਪੰਜਾਬ ਇਕਾਈ ਦੇ ਸੂਬਾ ਪ੍ਰੈਸ ਸਕੱਤਰ ਤੇ ਸਟੇਟ ਬੁਲਾਰੇ ਮੇਜਰ ਆਰਐੱਸ ਸ਼ੇਰਗਿੱਲ ਦਾ ਕਹਿਣਾ ਹੈ ਕਿ ਭਾਜਪਾ ਛੇਤੀ ਕੀਤਿਆਂ ਹੰਕਾਰ ਵਿੱਚ ਪਾਰਟੀ ਛੱਡ ਚੁੱਕੇ ਸਖ਼ਸ਼ ਨੂੰ ਵਾਪਸ ਨਹੀ ਅਪਣਾਉਂਦੀ ਪ੍ਰੰਤੂ ਨਵਜੋਤ ਸਿੱਧੂ ਬਾਰੇ ਭਾਜਪਾ ਹਾਈਕਮਾਂਡ ਹੀ ਕੁੱਝ ਦੱਸ ਸਕਦੀ ਹੈ ਕਿ ਸਿੱਧੂ ਦੀ ਵਾਪਸੀ ਦਾ ਮਾਮਲਾ ਐਂਵੇ ਰੌਲਾ ਹੈ ਜਾਂ ਹਕੀਕਤ ਵਿੱਚ ਕੁੱਝ ਵਾਪਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਰਾਹੁਲ ਗਾਂਧੀ ਨਾਲ ਪੰਜਾਬ ਦੀ ਇੱਕ ਰੈਲੀ ਸਾਂਝੀ ਕਰਨ ਮਗਰੋਂ ਤੁਰੰਤ ਵਾਪਸ ਦਿੱਲੀ ਪਰਤੇ ਸਨ। ਅਹਿਮ ਗੱਲ ਨਵਜੋਤ ਸਿੱਧੂ ਨੇ ਰਾਹੁਲ ਤੋਂ ਆਪਣੇ ਪਿਤਰੀ ਸ਼ਹਿਰ ਤੇ ਜ਼ਿਲ੍ਹੇ ਪਟਿਆਲਾ ਤੋਂ ਵੀ ਦੂਰੀ ਬਣਾਈ ਰੱਖੀ।
Exit mobile version