ਬਿਉਰੋ ਰਿਪੋਰਟ : ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ‘ਤੇ ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ । ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਖਿਲਾਫ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਸੀ । ਖੱਟਰ ਸਰਕਾਰ ਨੇ ਹਲਫਨਾਮਾ ਦਾਇਰ ਕਰਦੇ ਹੋਏ ਕਿਹਾ ਕਿ ਦਿੱਲੀ ਜਾਣ ਦੇ ਲਈ ਜਿਹੜੀ ਕਿਸਾਨਾਂ ਨੂੰ ਇਜਾਜ਼ਤ ਲੈਣੀ ਚਾਹੀਦੀ ਸੀ ਉਹ ਨਹੀਂ ਲਈ ਗਈ । ਸਾਨੂੰ ਜਿਹੜੇ ਇਨਪੱਟ ਮਿਲੇ ਸਨ ਉਸ ਵਿੱਚ ਕਿਹਾ ਗਿਆ ਸੀ ਕਿ ਹਜ਼ਾਰਾਂ ਗਿਣਤੀ ਵਿੱਚ ਕਿਸਾਨ ਟਰੈਕਟਰ ਅਤੇ ਟਰਾਲੀਆਂ ਲੈਕੇ ਦਿੱਲੀ ਵੱਲ ਜਾਣਗੇ । ਹਰਿਆਣਾ ਸਰਕਾਰ ਨੇ ਕਿਹਾ 2020 ਅਤੇ 2021 ਦੀ ਤਰਜ਼ ‘ਤੇ ਹੀ ਕਿਸਾਨਾਂ ਨੇ ਦਿੱਲੀ ਵਿੱਚ ਨਾਕੇਬੰਦੀ ਕਰਨੀ ਸੀ । ਜਿਸ ਦੀ ਵਜ੍ਹਾ ਕਰਕੇ ਦਿੱਲੀ NCR ਵਿੱਚ ਲੋਕਾਂ ਨੂੰ ਜ਼ਰੂਰੀ ਚੀਜ਼ਾ ਦੀ ਮੁਸ਼ਕਿਲ ਹੋ ਸਕਦੀ ਸੀ। ਹੁਣ ਇਸ ਮਾਮਲੇ ਵਿੱਚ 20 ਫਰਵਰੀ ਮੰਗਲਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਮੁੜ ਤੋਂ ਸੁਣਵਾਈ ਕਰੇਗਾ । ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਆਪਣਾ ਜਵਾਬ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਰਨਾ ਹੈ । ਉਧਰ ਗੱਲਬਾਤ ਵਿਚਾਲੇ ਹੁਣ ਭਾਰਤ ਸਰਕਾਰ ਨੇ ਕਿਸਾਨਾਂ ਦੇ ਮੁੜ ਤੋਂ ਅੰਦੋਲਨ ਨੂੰ ਲੈਕੇ ਗੰਭੀਰ ਸਵਾਲ ਚੁੱਕੇ ਹਨ ।
ਇਸ਼ਤਿਆਰ ਰਾਹੀ ਕਿਸਾਨ ਅੰਦੋਲਨ ‘ਤੇ ਚੁੱਕੇ ਸਵਾਲ
ਇੱਕ ਪਾਸੇ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ ਦੂਜੇ ਪਾਸੇ ਇਸ਼ਤਿਆਰ ਦੇ ਜ਼ਰੀਏ ਸਵਾਲ ਵੀ ਚੁੱਕ ਰਹੀ ਹੈ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਹਰ ਤਰ੍ਹਾਂ ਨਾਲ ਕਿਸਾਨਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ ਫਿਰ ਵੀ ਅੰਦੋਲਨ ਕਿਉਂ ਕੀਤਾ ਜਾ ਰਿਹਾ ਹੈ ? ਪੰਜਾਬ ਦੇ ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਣਕ ਝੋਨੇ ਅਤੇ ਕਪਾਹ ਦੀ 100 ਫੀਸਦੀ ਅਦਾਇਗੀ ‘ਤੇ ਖਰੀਦਦੀ ਹੈ । ਇਸ ਤੋਂ ਇਲਾਵਾ ਕਈ ਅਜਿਹੇ ਪ੍ਰੋਜੈਕਟ ਹਨ ਜਿੰਨਾਂ ਦਾ ਕਿਸਾਨਾਂ ਨੂੰ ਫਾਇਦਾ ਮਿਲ ਦਾ ਹੈ ।
ਇਸ਼ਤਿਆਰ ਵਿੱਚ ਕਿਸਾਨਾਂ ਲਈ ਕੀਤੇ ਗਏ ਕੰਮ ਦੱਸ ਗਏ
ਸਭ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਖੇਤੀਬਾੜੀ ਬਜਟ 5 ਗੁਣਾ ਵਧਾਇਆ ਗਿਆ ।
ਖਾਦ ਦਾ ਉਤਪਾਦਨ ਅਤੇ ਸਬਸਿਡੀ ਵਧਾਈ ਗਈ ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ 6 ਹਜ਼ਾਰ ਰੁਪਏ ਮਿਲ ਦੇ ਹਨ ।
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਫਸਲਾਂ ਦੇ ਨੁਕਸਾਨ ਦੇ ਕਵਰ ਦਾਇਰਾ ਵਧਾਇਆ ਗਿਆ ।
ਦੇਸ਼ ਭਰ ਦੀਆਂ 1389 ਮੰਡੀਆ ਈ-ਨਾਮ ‘ਤੇ ਰਜਿਸਟਰਡ ਕੀਤੀਆਂ ਗਈਆਂ ਹਨ ।
22 ਫਸਲਾਂ ਦੀ MSP ਵਿੱਚ ਇਤਿਹਾਸਕ ਵਾਧਾ ਹੋਇਆ ਹੈ ।
ਨਮੋ ਡ੍ਰੋਨ ਦੀਦੀ ਯੋਜਨਾ ਦੇ ਤਹਿਤ ਡ੍ਰੋਨ ਦੀ ਖਰੀਦ ਵਿੱਚ 80 ਫੀਸਦੀ ਰਾਹਤ ਹੈ
ਖੇਤੀਬਾੜੀ ਸਪਲਾਈ ਵਿੱਚ ਔਰਤਾਂ ਨੂੰ ਵੱਧ ਤੋਂ ਵੱਧ ਜੋੜਿਆ
ਧਰਤੀ ਪੁੱਤਰ ਨੂੰ ਭਾਰਤ ਰਤਨ ਦਿੱਤਾ ਗਿਆ,ਅੰਨ ਦਾਤਿਆਂ ਦਾ ਸਨਮਾਨ ਕਰਦਿਆਂ ਚੌਧਰੀ ਚਰਨ ਸਿੰਘ ਅਤੇ ਹਰੀ ਕ੍ਰਾਤੀ ਦੇ ਬਾਨੀ ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ।