‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਕੱਚੇ ਤੇਲ ਦੀ ਕੀਮਤ ਬੀਤੇ ਦਿਨ ਇਤਿਹਾਸ ਦੇ ਸਭ ਹੇਠਲੇ ਪੱਧਰ ( ਮਨਫੀ ਤਕਰੀਬਨ 40 ਡਾਲਰ ਪ੍ਰਤੀ ਬੇਰਲ ) ਤੋਂ ਵਾਪਸੀ ਕਰਕੇ ਅੱਜ ਸਿਫ਼ਰ ਤੋਂ ਜ਼ਰਾਂ ਉੱਪਰ ਆ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਇਤਿਹਾਸ ‘ਚ ਪਹਿਲੀ ਵਾਰ ਅਮਰੀਕਾ ‘ਚ ਕੱਚੇ ਤੇਲ ਦੀ ਕੀਮਤ ਇੱਕ ਵਾਰ ਸਿਫ਼ਰ ਤੋਂ ਕਈ ਡਾਲਰ ਹੇਠਾਂ ਚਲੀ ਗਈ ਸੀ ਪਰ ਅੱਜ ਇਸ ਦੀ ਕੀਮਤ ‘ਚ ਥੋੜ੍ਹਾ ਸੁਧਾਰ ਦਰਜ ਕੀਤਾ ਗਿਆ ਹੈ। ਅੱਜ ਮਈ ਮਹੀਨੇ ਦਰਜ ਕੀਤਾ ਗਿਆ ਹੈ। ਅੱਜ ਮਈ ਮਹੀਨੇ ਦਾ ਤੇਲ ਪਹੁੰਚਾਉਣ ਦੀ ਆਖ਼ਰੀ ਤਾਰੀਕ ਹੈ। ਇਸ ਕਾਰਨ ਬੀਤੇ ਦਿਨ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ਮਨਫੀ 37,63 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਈ ਸੀ। ਹੁਣ ਇਹ ਕੀਮਤ ਸਿਫ਼ਰ ਤੋਂ ਉੱਪਰ 0.56 ਡਾਲਰ ਪ੍ਰਤੀ ਬੈਰਲ ਹੈ। ਦੁਨਿਆ ਦੇ ਵੱਖ-ਵੱਖ ਮੁਲਕਾਂ ‘ਚ ਪੈਟਰੋਲ ਤੇ ਡੀਜ਼ਲ ਦੀ ਖ਼ਪਤ ਘਟਣ ਕਾਰਨ ਕੱਚੇ ਤੇਲ ਦੇ ਭੰਡਾਰਨ ਦੀ ਸਮੱਸਿਆ ਪੈਦੀ ਹੋ ਗਈ ਹੈ ਅਤੇ ਇਸ ਕਾਰਨ ਕੱਚੇ ਤੇਲ ਦੀ ਮੇਗ ਬਹੁਤ ਘੱਟ ਗਈ ਹੈ। ਕੱਚੇ ਤੇਲ ਦੀ ਮੰਗ ਘਟਣ ਕਾਰਨ ਇਸ ਦੀਆਂ ਕੀਮਤਾਂ ‘ਚ ਭਾਰਤੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।