The Khalas Tv Blog International ਇਜ਼ਰਾਇਲੀ ਕੰਪਨੀਆਂ ਲਈ UAE ’ਚ ਕਾਰੋਬਾਰ ਕਰਨ ਦਾ ਰਾਹ ਖੁੱਲ੍ਹਿਆ, UAE ਨੇ ਦਿੱਤੀ ਵੱਡੀ ਰਾਹਤ
International

ਇਜ਼ਰਾਇਲੀ ਕੰਪਨੀਆਂ ਲਈ UAE ’ਚ ਕਾਰੋਬਾਰ ਕਰਨ ਦਾ ਰਾਹ ਖੁੱਲ੍ਹਿਆ, UAE ਨੇ ਦਿੱਤੀ ਵੱਡੀ ਰਾਹਤ

‘ਦ ਖ਼ਾਲਸ ਬਿਊਰੋ:- UAE ਨੇ ਇਜ਼ਰਾਈਲ ਦੇ ਕੀਤੇ ਗਏ ਬਾਈਕਾਟ ਨੂੰ ਰਸਮੀ ਤੌਰ ’ਤੇ ਖ਼ਤਮ ਕਰ ਦਿੱਤਾ ਹੈ। ਦੋਵਾਂ ਮੁਲਕਾਂ ਵਿਚਾਲੇ ਸਬੰਧ ਸੁਖਾਵੇਂ ਬਣਾਉਣ ਲਈ ਅਮਰੀਕਾ ਨੇ ਇਹ ਸਮਝੌਤਾ ਕਰਵਾਇਆ ਹੈ, ਜਿਸ ਤੋਂ ਬਾਅਦ UAE ਨੇ ਇਹ ਕਦਮ ਚੁੱਕਿਆ ਹੈ। UAE ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਵਿਚਾਲੇ ਕਾਰੋਬਾਰ ’ਤੇ ਲੱਗੀਆਂ ਪਾਬੰਦੀਆਂ ਖਤਮ ਹੋ ਗਈਆਂ ਹਨ।

ਇਸ ਸਮਝੌਤੇ ਤਹਿਤ ਇਜ਼ਰਾਈਲ ਪੱਛਮੀ ਤੱਟ ਦੇ ਰਲੇਵੇਂ ਦੀ ਵਿਵਾਦਤ ਯੋਜਨਾ ਨੂੰ ਰੋਕ ਦੇਵੇਗਾ। ਅਬੂ ਧਾਬੀ ਕੋਲ ਕੱਚੇ ਤੇਲ ਦੇ ਭੰਡਾਰ ਹਨ ਜਦਕਿ ਇਜ਼ਰਾਈਲ ਕੋਲ ਹੀਰਿਆਂ, ਦਵਾਈਆਂ ਤੇ ਤਕਨੀਕ ਦਾ ਵੱਡਾ ਕਾਰੋਬਾਰ ਹੈ। ਦੋਵਾਂ ਮੁਲਕਾਂ ਵਿਚਾਲੇ ਪਾਬੰਦੀਆਂ ਖ਼ਤਮ ਕਰਨ ਦਾ ਐਲਾਨ ਅਬੂ ਧਾਬੀ ਦੇ ਸ਼ਾਸਕ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਅਲ ਨਾਹਿਆਨ ਨੇ ਕੀਤਾ। ਨਵੇਂ ਹੁਕਮਾਂ ਅਨੁਸਾਰ ਹੁਣ ਇਜ਼ਰਾਈਲ ਤੇ ਇਜ਼ਰਾਇਲੀ ਕੰਪਨੀਆਂ UAE ’ਚ ਕਾਰੋਬਾਰ ਕਰ ਸਕਣਗੀਆਂ।

Exit mobile version