The Khalas Tv Blog Punjab ਆਪ ਵਿਧਾਇਕ ਸ਼ਰੇਆਮ ਦੇ ਰਿਹਾ ਧਮਕੀ, ਕਿਵੇਂ ਹੋਣਗੀਆਂ ਨਿਰਪੱਖ ਚੋਣਾਂ! LOP ਨੇ ਚੁੱਕੇ ਸਵਾਲ
Punjab

ਆਪ ਵਿਧਾਇਕ ਸ਼ਰੇਆਮ ਦੇ ਰਿਹਾ ਧਮਕੀ, ਕਿਵੇਂ ਹੋਣਗੀਆਂ ਨਿਰਪੱਖ ਚੋਣਾਂ! LOP ਨੇ ਚੁੱਕੇ ਸਵਾਲ

ਬਿਉਰੋ ਰਿਪੋਰਟ – ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ‘ਤੇ ਸਵਾਲ ਖੜ੍ਹੇ ਕੀਤੇ ਹਨ।  ਬਾਜਵਾ ਨੇ ਕਿਹਾ ਕਿ ਜਿੱਥੇ ਮੰਤਰੀ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੀ ਸ਼ਿਕਾਇਤ ਕਰਨ ਲਈ ਰਾਜ ਚੋਣ ਕਮਿਸ਼ਨ (SEC) ਨੂੰ ਮਿਲਣ ਲਈ ਕਾਹਲੇ ਹਨ, ਉਥੇ ਹੀ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਅਸਲ ਖ਼ਤਰਾ ਉਸਦੀ ਆਪਣੀ ਪਾਰਟੀ ਦੇ ਅੰਦਰੋਂ ਆ ਰਿਹਾ ਹੈ।

ਬਾਜਵਾ ਨੇ ਕਿਹਾ ਕਿ ਹੁਣ ਖੁਦ ਇੰਨ੍ਹਾਂ ਦੀ ਆਪਣੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਜੈਤੋਂ ਪੰਚਾਇਤੀ ਚੋਣਾਂ ਦੌਰਾਨ ਸ਼ਰੇਆਮ ਧਮਕੀਆਂ ਦੇ ਰਿਹਾ ਹੈ। ਇਸ ਸਬੰਧੀ ਬਾਜਵਾ ਨੇ ਹਰਪਾਲ ਸਿੰਘ ਚੀਮਾ ਦੀ ਚੋਣ ਕਮਿਸ਼ਨ ਕੋਲ ਜਾਣ ਵਾਲੀ ਫੋਟੋ ਅਤੇ ਵਿਧਾਇਕ ਅਮੋਲਕ ਸਿੰਘ ਦੀ ਵੀਡੀਓ ਵੀ ਆਪਣੇ ਐਕਸ ਅਕਾਉਂਟ ‘ਤੇ ਸਾਂਝੀ ਕੀਤੀ ਹੈ।

ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੇ ਪੁੱਛਿਆ ਕਿ ਅਜਿਹੇ ਹਲਾਤਾਂ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਿਵੇਂ ਹੋ ਸਕਦੀਆਂ ਹਨ। ਆਮ ਆਦਮੀ ਪਰਾਟੀ ਜੋ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕਰਨ ਦਾ ਦਾਅਵਾ ਕਰਦੀ ਹੈ, ਡਰ ਅਤੇ ਜ਼ਬਰਦਸਤੀ ਰਾਹੀਂ ਵੋਟਰਾਂ ਨੂੰ ਘੇਰਨ ਵਿਚ ਰੁੱਝੀ ਹੋਈ ਹੈ ਕਿਉਂਕਿ ਉਹ ਜਾਣਦੀ ਹੈ ਕਿ ਉਹ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ।

ਬਾਜਵਾ ਨੇ ਚੋਣ ਕਮਿਸ਼ਨ ਨੂੰ ਮੰਗ ਕਰਦਿਆਂ ਕਿਹਾ ਕਿ  ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਸ਼ਰੇਆਮ ਦੁਰਵਰਤੋਂ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ –  ਸਰਕਾਰ ‘ਚ ALL IS NOT WELL ਸਭ ਠੀਕ ਨਹੀਂ ਹੈ’!

 

Exit mobile version