The Khalas Tv Blog India ਅਨਿੱਲ ਵਿਜ ਸਾਹਿਬ, ਜਿਲ੍ਹਾ ਨੂੰਹ ਵੱਲ ਗੌਰ ਕਰੋ, ਕੋਰੋਨਾ ਵੈਕਸੀਨ ਹੋ ਰਹੀ ਬਰਬਾਦ
India Punjab

ਅਨਿੱਲ ਵਿਜ ਸਾਹਿਬ, ਜਿਲ੍ਹਾ ਨੂੰਹ ਵੱਲ ਗੌਰ ਕਰੋ, ਕੋਰੋਨਾ ਵੈਕਸੀਨ ਹੋ ਰਹੀ ਬਰਬਾਦ

Haryana, Nov 19 (ANI): Haryana Home Minister Anil Vij during a meeting with police officials, at Police Headquarters in Panchkula on Tuesday. (ANI Photo)

ਹਰਿਆਣਾ ਦੇ ਨੂੰਹ, ਹਿਸਾਰ ਤੇ ਪਲਵਲ ਵਿਚ ਕੋਵਿਡ ਵੈਕਸੀਨ ਦੀ 10 ਫੀਸਦ ਬਰਬਾਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਦਾ ਜਿਲ੍ਹਾ ਨੂੰਹ ਕੋਵਿਡ ਵੈਕਸੀਨ ਦੀ ਬਰਬਾਦੀ ਲਈ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਸੂਬੇ ਦੇ ਮੁਕਾਬਲੇ ਇਸ ਜਿਲ੍ਹੇ ਵਿੱਚ ਕਰੀਬ 11.8 ਫੀਸਦੀ ਵੈਕਸੀਨ ਬਰਬਾਦ ਹੋਈ ਹੈ। ਇਸੇ ਤਰ੍ਹਾ ਹਿਸਾਰ ਵਿਚ 11.4, ਪਲਵਲ ਵਿਚ 10.4 ਫੀਸਦ ਕੋਰੋਨਾ ਟੀਕੇ ਦੀ ਬਰਬਾਦੀ ਹੋਈ ਹੈ।


ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਕਰਨ ਦੇ ਮਾਮਲੇ ਵਿਚ ਜਿਲ੍ਹਾ ਨੂੰਹ ਵੀ ਹੇਠਲੇ ਪੱਧਰ ਤੇ ਹੈ। ਇੱਥੇ 13 ਮਈ ਤੱਕ ਸਿਰਫ 58 ਹਜ਼ਾਰ 942 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ। ਇਸਦਾ ਪਿੱਛਾ ਕਰ ਰਹੇ ਚਰਖੀ ਦਾਦਰੀ ਵਿੱਚ 110114 ਲੋਕਾਂ ਤੇ ਫਤੇਹਾਬਾਦ ਵਿਚ 127327 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਇਸੇ ਤਰ੍ਹਾ 13 ਮਈ ਤੱਕ ਹੀ ਫਰੀਦਾਬਾਦ ਵਿਚ 453960 ਤੇ ਅੰਬਾਲਾ ਵਿਚ 363052 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹਈ ਹੈ।


ਦੱਸ ਦਈਏ ਕਿ 16 ਮਈ ਤੱਕ 80 ਫੀਸਦ ਸਿਹਤ ਕਰਮਚਾਰੀਆਂ ਤੇ 61 ਫੀਸਦ ਅਗਲੇਰੀ ਕਤਾਰ ਵਿੱਚ ਕੰਮ ਕਰਨ ਵਾਲੇ ਕਰਮੀਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਕੋਰੋਨਾ ਟੀਕਾਕਰਣ ਤੇ ਕੋਰੋਨਾ ਦੇ ਟੀਕੇ ਦੀ ਬਰਬਾਦੀ ਨਾਲ ਸੰਬੰਧ ਇਹ ਡਿਟੇਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਵੱਲੋਂ ਦੱਸੀ ਗਈ ਹੈ। ਸੂਬੇ ਵਿਚ ਉੱਚ ਪੱਧਰ ਤੇ ਹੋਈ ਕੋਰੋਨਾ ਵੈਕਸੀਨ ਦੀ ਬਰਬਾਦੀ ਬਾਰੇ ਰਿਪੋਰਟ ਦਿੰਦਿਆਂ ਅਰੋੜਾ ਨੇ ਕਿਹਾ ਕਿ ਇਹ ਬਰਬਾਦੀ ਕਈ ਕਾਰਣਾ ਕਰਕੇ ਹੋਈ ਹੈ।

Exit mobile version