The Khalas Tv Blog Others ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਰਾਸ਼ਟਰੀ ਸਲਾਹਕਾਰ ਹੋਣਗੇ ਆਹਮੋ-ਸਾਹਮਣੇ
Others

ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਰਾਸ਼ਟਰੀ ਸਲਾਹਕਾਰ ਹੋਣਗੇ ਆਹਮੋ-ਸਾਹਮਣੇ

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਅਗਲੇ ਹਫਤੇ ਹੋਣ ਵਾਲੀ ਐੱਸਸੀਓ (ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ) ਦੀ ਬੈਠਕ ਵਿੱਚ ਆਹਮੋ-ਸਾਹਮਣੇ ਹੋਣਗੇ। ਇਸਦੀ ਪੁਸ਼ਟੀ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਕੀਤੀ ਹੈ।

ਪਾਕਿਸਤਾਨ ਦੀ ਖਬਰ ਡਾਨ ਦੇ ਅਨੁਸਾਰ ਮੋਈਦ ਯੂਸੁਫ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਐੱਨਐੱਸਏ ਵਿਚਾਲੇ ਸਿੱਧੀ ਮੁਲਾਕਾਤ ਦੀ ਕੋਈ ਸੰਭਾਵਨਾ ਨਹੀਂ ਹੈ।ਦੋਹਾਂ ਹੀ ਦੇਸ਼ਾਂ ਦੇ ਅਧਿਕਾਰੀਆਂ ਦੇ ਮੁਤਾਬਿਕ ਇਸ ਸੰਮੇਲਨ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਸਿੱਧੀ ਗੱਲ ਨਹੀਂ ਹੋਵੇਗੀ।

Exit mobile version