The Khalas Tv Blog International ਹੁਣ ਤੱਕ 900 ਤੋਂ ਜ਼ਿਆਦਾ ਲੋਕਾਂ ਨੂੰ ਅਮਰੀਕਾ ਨੇ ਅਫਗਾਨਿਸਤਾਨ ਤੋਂ ਕੱਢਿਆ
International

ਹੁਣ ਤੱਕ 900 ਤੋਂ ਜ਼ਿਆਦਾ ਲੋਕਾਂ ਨੂੰ ਅਮਰੀਕਾ ਨੇ ਅਫਗਾਨਿਸਤਾਨ ਤੋਂ ਕੱਢਿਆ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਅਮਰੀਕਾ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਨੇ ਕਾਬੁਲ ਨੂੰ ਛੱਡ ਦਿੱਤਾ ਹੈ।ਵਿਦੇਸ਼ੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ 31 ਅਗਸਤ ਦੇ ਬਾਅਦ ਤੋਂ ਹੁਣ ਤੱਕ 900 ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਅਤੇ ਜਾਇਜ਼ ਸਥਾਈ ਨਿਵਾਸੀਆਂ ਨੂੰ ਅਫਗਾਨਿਸਤਾਨ ਤੋਂ ਕੱਢਿਆ ਜਾ ਚੁੱਕਾ ਹੈ।

ਵਿਦੇਸ਼ ਵਿਭਾਗ ਨੇ ਇੱਕ ਬਿਆਨ ਵਿਚ ਇਹ ਗੱਲ ਕਹੀ ਗਈ ਹੈ ਕਿ ਅਮਰੀਕਾ ਨੇ ਅਪਣੇ ਤਤਕਾਲ ਪਰਵਾਰਾਂ ਤੋਂ ਇਲਾਵਾ 479 ਅਮਰੀਕੀ ਨਾਗਰਿਕਾਂ ਅਤੇ 450 ਸਥਾਈ ਨਿਵਾਸੀਆਂ ਦੀ ਸਹਾਇਤਾ ਕੀਤੀ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਅਗਸਤ ਦੇ ਅੰਤ ਤੋਂ ਅਫਗਾਨਿਸਤਾਨ ਤੋਂ ਕੱਢ ਕੇ ਅਮਰੀਕਾ ਵਿਚ ਲਿਆਇਆ ਗਿਆ ਹੈ। ਬਿਆਨ ਦੇ ਅਨੁਸਾਰ ਵਿਦੇਸ਼ ਵਿਭਾਗ ਅਜੇ ਵੀ ਇੱਕ ਦਰਜਨ ਤੋਂ ਘੱਟ ਅਮਰੀਕੀ ਨਾਗਰਿਕਾਂ ਦੇ ਸੰਪਰਕ ਵਿਚ ਹਨ ਜੋ ਦੇਸ਼ ਛੱਡਣਾ ਚਾਹੁੰਦੇ ਹਨ। ਵਿਭਾਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕੱਢਣ ਦੇ ਲਈ ਜ਼ਰੂਰੀ ਦਸਤਾਵੇਜ਼ ਜਾਰੀ ਹਨ ਅਤੇ ਇਸ ਦੀ ਕੋਈ ਸਮਾਂ ਸੀਮਾ ਨਹੀਂ ਹੈ।


ਦੱਸ ਦੇਈਏ ਕਿ ਅਗਸਤ 2021 ਵਿਚ ਅਫਗਾਨਿਸਤਾਨ ਦੀ ਸੱਤਾ ਦਾ ਕੰਟਰੋਲ ਤਾਲਿਬਾਨ ਦੇ ਹੱਥ ਵਿਚ ਆ ਜਾਣ ਤੋਂ ਬਾਅਦ ਹਾਲਾਤ ਤਣਾਅਪੂਰਣ ਹੋ ਗਏ ਸੀ। ਲੋਕ ਕਿਸੇ ਵੀ ਤਰ੍ਹਾਂ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਸੀ ਅਤੇ ਇਸ ਦੇ ਲਈ ਕਾਬੁਲ ਕੌਮਾਂਤਰੀ ਏਅਰਪੋਰਟ ’ਤੇ ਭਾਰੀ ਭੀੜ ਜੁਟ ਗਈ ਸੀ।
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਤਾਲਿਬਾਨ ਦੇ ਵੜਨ ਦੇ ਨਾਲ ਹੀ ਹਫੜਾ ਦਫੜੀ ਦਾ ਮਾਹੌਲ ਹੋ ਗਿਆ ਸੀ। ਪੂਰੇ ਅਫਗਾਨਿਸਤਾਨ ਤੋਂ ਲੋਕ ਕਾਬੁਲ ਏਅਰਪੋਰਟ ਪਹੁੰਚ ਰਹੇ ਸੀ ਤਾਕਿ ਇੱਥੋਂ ਉਹ ਫਲਾਈਟ ਫੜ ਕੇ ਕਿਸੇ ਹੋਰ ਦੇਸ਼ ਜਾ ਸਕਣ।

ਦੂਜੇ ਪਾਸੇ ਹਥਿਆਰਾਂ ਦੀ ਨੋਕ ’ਤੇ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਸੱਤਾ ਤਾਂ ਹਾਸਲ ਕਰ ਲਈ ਲੇਕਿਨ ਉਸ ਦੇ ਲਈ ਦੁਨੀਆ ਦੇ ਆਰਥਿਕ ਦਰਵਾਜ਼ੇ ਬੰਦ ਹੋ ਗਏ। ਇਸ ਦਾ ਅਸਰ ਦੇਸ਼ ਦੀ ਅਰਥਵਿਵਸਥਾ ’ਤੇ ਪਿਆ, ਜੋ ਹੁਣ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਹਾਲ ਹੀ ਵਿਚ ਏਸ਼ੀਆ ਟਾਈਮਸ ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ ਦੀ ਅਰਥਵਿਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ ਅਤੇ ਸਮਾਂ ਦੂਰ ਨਹੀਂ ਜਦ ਉਹ ਪੂਰੀ ਤਰ੍ਹਾਂ ਤਬਾਹ ਹੋ ਜਾਵੇ।

Exit mobile version