‘ਦ ਖ਼ਾਲਸ ਬਿਊਰੋ:- ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰਿਆਣਾ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਵਿੱਚ ਹਰਿਆਣਾ ਜਾਣ ਵਾਲਿਆਂ ‘ਤੇ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਹਨ। ਜਿਨ੍ਹਾਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ:
- ਹਰਿਆਣਾ ਵਿੱਚ 3 ਦਿਨ ਤੋਂ ਜ਼ਿਆਦਾ ਸਮੇਂ ਲਈ ਆਉਣ ਵਾਲੇ ਲੋਕਾਂ ਨੂੰ saralharyana.gov.in ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।
- ਆਰੋਗਿਆ ਐਪ ਫ਼ੋਨ ਵਿੱਚ ਹੋਣੀ ਲਾਜ਼ਮੀ ਹੈ।
- ਸੂਬੇ ਵਿੱਚ ਆਉਣ ਵਾਲੇ ਲੋਕਾਂ ਨੂੰ ਆਪਣੀ ਜਾਣਕਾਰੀ, ਨਾਮ, ਪਤਾ ਤੇ ਮੋਬਾਈਲ ਨੰਬਰ ਦੇਣਾ ਪਵੇਗਾ।
- ਵਪਾਰ ਸਬੰਧੀ ਸੂਬੇ ‘ਚ ਆਉਣ ਵਾਲੇ ਲੋਕਾਂ ਨੂੰ ਹਰਿਆਣਾ ਵਿੱਚ ਮਿਲਣ ਵਾਲਿਆਂ ਦਾ ਨਾਂ, ਪਤਾ ਤੇ ਮੋਬਾਈਲ ਨੰਬਰ ਸਮੇਤ ਵਾਪਸੀ ਦੀ ਤਾਰੀਖ ਦੇਣੀ ਪਵੇਗੀ।
- ਸੂਬੇ ਦੇ ਹੋਟਲ, ਗੈਸਟ ਹਾਊਸ, ਸਰਕਾਰੀ ਰੈਸਟ ਹਾਊਸ, ਧਰਮਸ਼ਾਲਾ ਆਦਿ ਆਉਣ ਵਾਲੇ ਗੈਸਟਾਂ ਬਾਰੇ ਪੋਰਟਲ ‘ਤੇ ਜਾਣਕਾਰੀ ਰਜਿਸਟਰ ਕਰਵਾਉਣਗੇ।
- ਜੇਕਰ ਹਰਿਆਣਾ ਆਉਣ ਵਾਲੇ ਕਿਸੇ ਵੀ ਸ਼ਖ਼ਸ ਵਿੱਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸਦਾ ਕੋਰੋਨਾ ਟੈਸਟ ਹੋਵੇਗਾ।
- ਕੋਰੋਨਾ ਪੌਜ਼ਿਟਿਵ ਪਾਏ ਜਾਣ ‘ਤੇ ਵਿਅਕਤੀ ਨੂੰ ਘਰ ਜਾਂ ਸਰਕਾਰੀ ਸੈਂਟਰ ਵਿੱਚ ਆਇਸੋਲੇਟ ਕੀਤਾ ਜਾਵੇਗਾ।
- ਹਰਿਆਣਾ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਹੈਲਥ ਸਕਰੀਨਿੰਗ ਚੈੱਕ-ਪੋਸਟ, ਰੇਲਵੇ ਸਟੇਸ਼ਨ ਤੇ ਬੱਸ ਅੱਡਿਆਂ ‘ਤੇ ਹੋਵੇਗੀ।
- ਜੇਕਰ ਕੋਈ ਸ਼ਖ਼ਸ ਵਿੱਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ, ਉਸ ਨੂੰ 7 ਦਿਨ ਆਪਣੇ ‘ਤੇ ਨਿਗਰਾਨੀ ਰੱਖਣੀ ਪਵੇਗੀ।
- ਸੂਬੇ ਵਿੱਚੋਂ ਲੰਘਣ ਵਾਲਿਆਂ ਨੂੰ ਵੀ ਚੈੱਕ ਪੋਸਟ ‘ਤੇ ਆਪਣੀ ਜਾਣਕਾਰੀ ਸਾਂਝੀ ਕਰਨੀ ਪਵੇਗੀ।