The Khalas Tv Blog India ਹਰਿਆਣਾ ਖਾ ਰਿਹਾ ਰਾਜਸਥਾਨ ਦਾ ਹੱਕ! ਪੰਜਾਬ ਸਰਕਾਰ ਨੇ ਪਾਣੀ ਮਾਪਣ ਤੋਂ ਬਾਅਦ ਕੀਤਾ ਦਾਅਵਾ
India Punjab

ਹਰਿਆਣਾ ਖਾ ਰਿਹਾ ਰਾਜਸਥਾਨ ਦਾ ਹੱਕ! ਪੰਜਾਬ ਸਰਕਾਰ ਨੇ ਪਾਣੀ ਮਾਪਣ ਤੋਂ ਬਾਅਦ ਕੀਤਾ ਦਾਅਵਾ

ਬਿਉਰੋ ਰਿਪੋਰਟ – ਪੰਜਾਬ (Punjab) ਵੱਲੋਂ ਰਾਜਸਥਾਨ (Rajasthan) ਨੂੰ ਭਾਖੜਾ ਨਹਿਰ (Bhakra Canal) ਦੇ ਰਾਂਹੀ ਪਾਣੀ ਦਿੱਤਾ ਜਾਂਦਾ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ ਰਾਜਸਥਾਨ ਨੂੰ ਛੱਡੇ ਜਾਂਦੇ ਪਾਣੀ ਵਿੱਚੋਂ ਹਰਿਆਣਾ ਆਪਣੇ ਹਿੱਸੇ ਦੇ ਨਾਲੋਂ ਜਿਆਦਾ ਪਾਣੀ ਦੀ ਵਰਤੋਂ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਇਹ ਗੱਲ ਰਾਜਸਥਾਨ ਨੂੰ 15 ਦਿਨਾਂ ਵਿੱਚ ਛੱਡੇ ਜਾਣ ਵਾਲੇ ਪਾਣੀ ਨੂੰ ਮਾਪਣ ਤੋਂ ਬਾਅਦ ਕਹੀ ਹੈ। ਜਲ ਮਾਪ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਜਲ ਸਰੋਤ ਵਿਭਾਗ ਦੀ ਤਰਫੋਂ ਰਾਜਸਥਾਨ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਨਾਲ ਹੀ ਇਸ ਸਬੰਧੀ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਹੈ। ਕੁਝ ਸਮਾਂ ਪਹਿਲਾਂ ਚੰਡੀਗੜ੍ਹ ਵਿੱਚ ਹੋਈ ਉੱਤਰੀ ਖੇਤਰੀ ਕੌਂਸਲ ਦੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਰਾਜਸਥਾਨ ਵਾਲੇ ਪਾਸੇ ਤੋਂ ਘੱਟ ਪਾਣੀ ਦਾ ਮੁੱਦਾ ਉਠਾਇਆ ਗਿਆ ਸੀ। ਰਾਜਸਥਾਨ ਨੇ ਕਿਹਾ ਸੀ ਕਿ ਹਰਿਆਣਾ ਭਾਖੜਾ ਮੇਨ ਲਾਈਨ ਤੋਂ ਸਹੀ ਢੰਗ ਨਾਲ ਪਾਣੀ ਨਹੀਂ ਛੱਡ ਰਿਹਾ।ਇਸ ਦੇ ਨਾਲ ਹੀ ਹਰਿਆਣਾ ਨੇ ਪੰਜਾਬ ਨੂੰ ਘੱਟ ਪਾਣੀ ਦੇਣ ਦਾ ਦਾਅਵਾ ਕੀਤਾ ਹੈ। ਇਸ ਕਾਰਨ ਅਸੀਂ ਉਸ ਹਿਸਾਬ ਨਾਲ ਪਾਣੀ ਨਹੀਂ ਦੇ ਪਾ ਰਹੇ ਹਾਂ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਸਮਾਂ ਪਹਿਲਾਂ ਰਾਜਸਥਾਨ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।

ਇਹ ਵੀ ਪੜ੍ਹੋ –  ਸਿੱਖ ਨੌਜਵਾਨ ਨੂੰ ਕਿਰਪਾਨ ਸਮੇਤ ਦਿੱਲੀ ਮੈਟਰੋ ਸਟੇਸ਼ਨ ਵਿੱਚ ਦਾਖਲ ਹੋਣ ਤੋਂ ਰੋਕਿਆ

 

Exit mobile version