The Khalas Tv Blog India ਹਰਿਆਣਾ ‘ਚ ਅਨਲਾਕ-4 ਤਹਿਤ ਨਹੀਂ ਲੱਗੇਗਾ ਕੋਈ ਲਾਕਡਾਊਨ
India Punjab

ਹਰਿਆਣਾ ‘ਚ ਅਨਲਾਕ-4 ਤਹਿਤ ਨਹੀਂ ਲੱਗੇਗਾ ਕੋਈ ਲਾਕਡਾਊਨ

‘ਦ ਖ਼ਾਲਸ ਬਿਊਰੋ:- ਗੁਆਢੀ ਸੂਬੇ ਹਰਿਆਣਾ ਨੇ ਆਨਲਾਕ-4 ਦੇ ਨਵੇਂ ਦਿਸ਼ਾਂ ਨਿਰਦੇਸ਼ਾਂ ਤਹਿਤ  ਸ਼ਹਿਰੀ ਖੇਤਰਾਂ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਹੈ। ਇਸ ਲਈ ਹੁਣ ਹਰਿਆਣਾ ‘ਚ ਕੋਈ ਲਾਕਡਾਊਨ ਨਹੀਂ ਹੋਵੇਗਾ।

ਇਸ ਸਬੰਧੀ ਜਾਣਕਾਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਟਵੀਟ ਕਰਕੇ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਕੇਂਦਰ ਸਰਕਾਰ ਨੇ ਆਨਲਾਕ-4 ਵਿੱਚ  ਸੂਬਾ ਸਰਕਾਰ ਨੂੰ ਲਾਕਡਾਊਨ ਕਰਨ ਦਾ ਅਧਿਕਾਰ ਨਹੀਂ ਦਿੱਤਾ, ਇਸ ਲਈ ਹਰਿਆਣਾ ਸਰਕਾਰ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਬਾਜ਼ਾਰ ਬੰਦ ਰੱਖਣ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਹੈ।

ਪਿਛਲੇ ਕਈਂ ਦਿਨਾਂ ਤੋਂ ਹਰਿਆਣਾ ਵਿੱਚ ਦੁਕਾਨਦਾਰਾਂ ਵੱਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਲਾਕਡਾਊਨ ਕੀਤੇ ਜਾਣ ‘ਤੇ ਸਰਕਾਰ ਖਿਲਾਫ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ।

Exit mobile version