The Khalas Tv Blog India ਸੀਨੀਅਰ ਕਾਂਗਰਸੀ ਲੀਡਰ ਆਸਕਰ ਫਰਨਾਂਡਿਸ ਦਾ ਅਕਾਲ ਚਲਾਣਾ
India

ਸੀਨੀਅਰ ਕਾਂਗਰਸੀ ਲੀਡਰ ਆਸਕਰ ਫਰਨਾਂਡਿਸ ਦਾ ਅਕਾਲ ਚਲਾਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆਸਕਰ ਫਰਨਾਂਡਿਸ ਦੀ ਲੰਬੀ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਉੱਤੇ ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਫਰਨਾਂਡਿਸ ਦੀ ਮੌਤ ਨਾਲ ਪਾਰਟੀ ਨੂੰ ਡੂੰਘੀ ਸੱਟ ਵੱਜੀ ਹੈ। ਕਾਂਗਰਸ ਨੂੰ ਉਨ੍ਹਾਂ ਵੱਲੋਂ ਮਿਲਦੇ ਮਾਰਗਦਰਸ਼ਨ ਦੀ ਘਾਟ ਹਮੇਸ਼ਾ ਰਹੇਗੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਆਸਕਰ ਫਰਨਾਂਡਿਸ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।ਜ਼ਿਕਰਯੋਗ ਹੈ ਕਿ ਫਰਨਾਂਡਿਸ 1980 ਵਿੱਚ ਪਹਿਲੀ ਵਾਰ ਉਡੁਪੀ ਤੋਂ ਲੋਕ ਸਭਾ ਲਈ ਚੁਣੇ ਗਏ ਸਨ।

Exit mobile version