‘ਦ ਖ਼ਾਲਸ ਬਿਊਰੋ :- ਅਨਾਜ ਮੰਡੀਆਂ ਵਿੱਚ ਆਮ ਕਰ ਕੇ ਪਰਵਾਸੀ ਮਜ਼ਦੂਰ ਹੀ ਕੰਮ ਕਰ ਕਰਦੇ ਹਨ ਪਰ ਲਾਕਡਾਊਨ ਹੋਣ ਕਾਰਨ ਬਹੁਤੇ ਪਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਗਏ ਹੋਏ ਹਨ ਜਿਸ ਕਰ ਕੇ ਕਣਕ ਦੇ ਇਸ ਸੀਜ਼ਨ ਦੌਰਾਨ ਮੰਡੀਆਂ ਵਿੱਚ ਹੋਰ ਧੰਦਿਆਂ ਨਾਲ ਸਬੰਧਿਤ ਵਿਅਕਤੀਆਂ ਨੇ ਮੋਰਚੇ ਸੰਭਾਲੇ ਹੋਏ ਹਨ। ਇਨ੍ਹਾਂ ਵਿੱਚ ਰਾਜ ਮਿਸਤਰੀ, ਪੇਂਟਰ, ਵੇਟਰ, ਬੈੱਡ ਮਾਸਟਰ, ਕੁੱਕ, ਰਿਕਸ਼ਾ ਚਾਲਕ ਅਤੇ ਹੋਰ ਦਿਹਾੜੀ ਦੱਪਾ ਕਰਨ ਵਾਲੇ ਸ਼ਾਮਲ ਹਨ। ਪਹਿਲਾਂ ਜਾਪ ਕਿਹਾ ਸੀ ਕਿ ਪੱਕੀ ਲੇਬਰ ਦੇ ਚਲੇ ਜਾਣ ਕਾਰਨ ਮੰਡੀਆਂ ਉਕਤ ਵਰਗਾਂ ਨਾਲ ਜੁੜੇ ਮਜ਼ਦੂਰਾਂ ਵੱਲੋਂ ਮੰਡੀਆਂ ਵਿੱਚ ਮੋਰਚੇ ਸੰਭਾਲ ਲੈਣ ਨਾਲ ਮੰਡੀ ਦੇ ਕੰਮ ਦੀ ਅਦਾਇਗੀ ਆੜ੍ਹਤੀਆਂ ਨੇ ਕਰਨੀ ਕਈਆਂ ਨੇ ਤਾਂ ਅਗਾਊਂ ਵੀ ਅਦਾਇਗੀ ਕਰ ਦਿੱਤੀ ਹੈ।
ਮਜ਼ਦੂਰਾਂ ਦਾ ਕਹਿਣਾ ਸੀ ਹੀ ਵੱਖਰਾ ਹੈ। ਕਈਆਂ ਨੇ ਕਿਹਾ ਕਿ ਘਰ ਵਿਹਲੇ ਬੈਠ ਕੇ ਕਲੇਸ਼ ਵੱਧ ਰਹੇ ਸਨ। ਪਟਿਆਲਾ ਮੰਡੀ ‘ਚ ਜਿੰਮੀਦਾਰਾ ਆੜ੍ਹਤ ਕੰਪਨੀ ‘ਤੇ ਸੋਨੂੰ ਤੇ ਰਾਮੂ ਕੰਮ ਕਰਦੇ ਹਨ ਜੋ ਈ-ਰਿਕਸ਼ਾ ਚਾਲਕ ਹਨ। ਪ੍ਰਕਾਸ਼ ਹੋਟਲ ‘ਚ ਤੰਦੂਰ ‘ਤੇ ਰੋਟੀਆਂ ਲਾਹੁੰਦਾ ਰਿਹਾ ਹੈ। ਉਸ ਨਾਲ ਕੁੱਝ ਵੇਟਰ ਵੀ ਆਏ ਹਨ। ਪੱਪੂ ਕਾਰਾਂ ਸਾਫ਼ ਕਰਦਾ ਰਿਹਾ ਹੈ। ਪਟਿਆਲਾ ਮੰਡੀ ਵਿੱਚ ਹੀ ਬੋਰਿਆਂ ਭਰਦੇ ਤੇ ਤੋਲਦੇ ਮਨੋਜ, ਥਾਪਰ, ਕੁੱਲੂ, ਸ਼ੰਕਰ ਤੇ ਸੂਰਜ ਦਾ ਕਹਿਣਾ ਸੀ ਕਿ ਇਸ ਮੰਡੀ ਵਿੱਚ ਸੌ ਤੋਂ ਵੀ ਵੱਧ ਵੇਟਰ ਕੰਮ ਕਰ ਰਹੇ ਹਨ। ਇਹ ਸਾਰੇ ਜਣੇ ਭਰਾਈ, ਸਿਲਾਈ ਤੇ ਤੁਲਾਈ ਦਾ ਕੰਮ ਇੱਥੇ ਆ ਕੇ ਹੀ ਸਿੱਖੇ ਹਨ।
ਮਹਿਮਦਪੁਰ ਮੰਡੀ ਵਿੱਚ ਬੈਂਡ ਵਜਾਉਣ ਵਾਲੀ ਟੀਮ ਦੇ ਕਈ ਮੈਂਬਰ ਕੰਮ ਕਰਦੇ ਹੋਏ ਮਿਲੇ। ਬੈਂਡ ਮਾਸਟਰ ਗੁਰਦਿੱਤ ਨੇ ਕਿਹਾ ਕਿ ਮੰਡੀ ਦਾ ਕੰਮ ਬਹੁਤ ਔਖਾ ਹੈ, ਪਰ ਭੁੱਖੇ ਮਰਨ ਨਾਲੋਂ ਠੀਕ ਹੈ। ਸਨੌਰ ਮੰਡੀ ਵਿੱਚ ਵੀ ਆੜ੍ਹਤੀ ਹਰਜਿੰਦਰ ਹਰੀਕਾ ਦੀ ਦੁਕਾਨ ‘ਤੇ ਕੰਮ ਕਰ ਰਿਹਾ ਸੁਰਜੀਤਾ ਸਬਜੀ ਦੀ ਰੋਹੜੀ ਲਾਉਂਦਾ ਸੀ ਤੇ ਅੰਗਦ ਸਫੈਦੀ ਦਾ ਕਾਰੀਗਰ ਹੈ। ਸਨੌਰ ਰੋਡ ਮੰਡੀ ‘ਚ ਮਿਲਿਆ ਕਾਲਾ ਟਰੈਕਟਰਾਂ ਦੀ ਮੁਰੰਮਤ ਕਰਦਾ ਹੈ ਤੇ ਹੁਣ ਮੰਡੀ ‘ਚ ਡਟਿਆ ਹੋਇਆ ਹੈ। ਇਹ ਸਾਰੇ ਜਣੇ ਮੰਡੀ ਦਾ ਕੰਮ ਔਖਾ ਹੋਣ ਦੇ ਬਾਵਜੂਦ ਖੁਸ਼ ਹਨ।