The Khalas Tv Blog Punjab ਲੌਂਗੋਵਾਲ ਹਾਦਸੇ ਵਿੱਚ ਮਰੇ ਚਾਰ ਮਾਸੂਮਾਂ ਦਾ ਅੱਜ ਕੀਤਾ ਗਿਆ ਸਸਕਾਰ
Punjab

ਲੌਂਗੋਵਾਲ ਹਾਦਸੇ ਵਿੱਚ ਮਰੇ ਚਾਰ ਮਾਸੂਮਾਂ ਦਾ ਅੱਜ ਕੀਤਾ ਗਿਆ ਸਸਕਾਰ

ਚੰਡੀਗੜ੍ਹ-(ਕਮਲਪ੍ਰੀਤ ਕੌਰ) ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਹਾਦਸੇ ‘ਚ ਸ਼ਿਕਾਰ ਹੋਈਆਂ ਚਾਰ ਨੰਨੀਆਂ ਜਾਨਾਂ ਦਾ ਅੱਜ ਇੱਕੋ ਸਮੇਂ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਪੰਜਾਬ ਸੋਗ ਦੀ ਲਹਿਰ ਵਿੱਚ ਡੁੱਬ ਚੁੱਕਾ ਹੈ। ਇਹ ਦਰਦਨਾਕ ਹਾਦਸਾ ਹੋਣ ਕਾਰਨ ਸਕੂਲ ਦੇ ਪ੍ਰਿੰਸੀਪਲ ਤੇ ਡ੍ਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।                                                                           

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਬੱਚੇ ਦੇ ਪਰਿਵਾਰ ਨੂੰ ਸਵਾ ਸੱਤ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ ਤੋਂ ਬਾਅਦ ਸਕੂਲ ਦੇ ਵਾਹਨਾਂ ਦੀ ਚੈਂਕਿੰਗ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਕੂਲ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਲੰਘੇ ਦਿਨੀਂ ਸੰਗਰੂਰ ਦੇ ਪਿੰਡ ਲੌਂਗੋਵਾਲ ਨੇੜੇ ਸਕੂਲ ਚ ਛੁੱਟੀ ਹੋਣ ਤੋਂ ਬਾਅਦ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚੇ ਜਿੰਦਾ ਸੜ ਕੇ ਸੁਆਹ ਹੋ ਗਏ ਸਨ ਤੇ 8 ਬੱਚਿਆਂ ਨੂੰ  ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਅੱਗ ਲੱਗਣ ਦੇ ਬਾਵਜੂਦ ਵੀ ਡ੍ਰਾਈਵਰ 100 ਮੀਟਰ ਦੀ ਦੂਰੀ ਤੱਕ ਵੈਨ ਨੂੰ ਚਲਾਉਂਦਾ ਰਿਹਾ। ਇਹ ਹਾਦਸਾ ਵੈਨ ਦੀ ਖਸਤਾ ਹਾਲਤ ਹੋਣ ਕਾਰਨ ਵਾਪਰਿਆ।

ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਇੱਕੋਂ ਪਰਿਵਾਰ ਦੇ ਤਿੰਨ ਬੱਚੇ ਸਨ, ਜਿੰਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵਿੱਚ ਇਕ ਹੋਰ ਬੱਚੀ ਸੀ ਜਿਸ ਦਾ ਸਕੂਲ ‘ਚ ਪਹਿਲਾਂ ਹੀ ਦਿਨ ਸੀ।

Exit mobile version