The Khalas Tv Blog Punjab ਰਾਮ ਰਹੀਮ ਨੇ ਜੇਲ੍ਹ ‘ਚੋਂ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ, ਸਾਰੀ ਉਮਰ ਮੈਂ ਹੀ ਰਹਾਂਗਾ ਡੇਰਾ ਮੁਖੀ
Punjab

ਰਾਮ ਰਹੀਮ ਨੇ ਜੇਲ੍ਹ ‘ਚੋਂ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ, ਸਾਰੀ ਉਮਰ ਮੈਂ ਹੀ ਰਹਾਂਗਾ ਡੇਰਾ ਮੁਖੀ

‘ਦ ਖ਼ਾਲਸ ਬਿਊਰੋ :- ਬਲਾਤਕਾਰੀ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਆਪਣੀ ਮਾਂ ਨੂੰ ਚਿੱਠੀ ਲਿਖ ਕੇ ਸਕਕਾਰ ਨੂੰ ਵੱਡੀ ਚੁਨੌਤੀ ਦਿੰਦਿਆਂ ਇਹ ਐਲਾਨ ਕੀਤਾ ਹੈ ਕਿ ਉਹ ਸਾਰੀ ਉਮਰ ਡੇਰੇ ਦਾ ਮੁਖੀ ਬਣਿਆ ਰਹੇਗਾ। ਰਾਮ ਰਹੀਮ ਦੇ ਜੇਲ੍ਹ ‘ਚੋਂ ਭੇਜੀ ਗਈ ਇਸ ਚਿੱਠੀ ਮਗਰੋਂ ਡੇਰੇ ਦੇ ਅਗਲੇ ਮੁਖੀ ਦੀ ਚਰਚਾ ‘ਤੇ ਬ੍ਰੇਕ ਲੱਗ ਗਈ ਹੈ।

ਸੂਤਰਾਂ ਦੀ ਜਾਣਕਾਰੀ ਮੁਤਾਬਿਕ ਰਾਮ ਰਹੀਮ ਨੇ ਕਈ ਵਾਰ ਮਾਂ ਦੀ ਖ਼ਰਾਬ ਸਿਹਤ ਤੇ ਹੋਰਨਾਂ ਕਾਰਨਾ ਦਾ ਹਵਾਲਾ ਦਿੰਦਿਆਂ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਉਣ ਦੀ ਅਪੀਲ ਕੀਤੀ ਗਈ ਸੀ, ਪਰ ਜੱਜ ਵੱਲੋਂ ਇਸ ਨੂੰ ਵਾਜਬ ਕਾਰਨ ਨਾ ਦੱਸਦਿਆਂ ਹੋਇਆ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਹੈ।

ਇਸ ਚਿੱਠੀ ਨੂੰ ਡੇਰੇ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਹਨੀਪ੍ਰੀਤ ਨੇ ਰੀਟਵੀਟ ਕੀਤਾ ਹੈ। ਚਿੱਠੀ ‘ਚ ਰਾਮ ਰਹੀਮ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਤਾਉਮਰ ਡੇਰਾ ਮੁਖੀ ਬਣਿਆ ਰਹੇਗਾ ਤੇ ਲੋਕਾਂ ਦੀ ਸੇਵਾ ਕਰਦਾ ਰਹੇਗਾ।

ਚਿੱਠੀ ‘ਚ ਜਿੱਥੇ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ, ਉੱਥੇ ਡੇਰੇ ਸ਼ਰਧਾਲੂਆਂ ਵੱਲੋਂ ਖ਼ੂਨਦਾਨ ਕਰਨ ਤੇ ਭਲਾਈ ਦੇ ਕੰਮ ਕਰਨ ਦੀ ਵੀ ਗੱਲ ਕਹੀ ਗਈ ਹੈ। ਡੇਰੇ ‘ਚ ਗੁੱਟਬਾਜ਼ੀ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ ਗਿਆ ਹੈ।

 

 

Exit mobile version