The Khalas Tv Blog India ਮੋਟਰਸਾਇਕਲ ‘ਤੇ ਬੈਠਾ ਸੀ ਬੱਚਾ, ਅਚਾਨਕ ਆ ਗਿਆ ਟਰੱਕ
India

ਮੋਟਰਸਾਇਕਲ ‘ਤੇ ਬੈਠਾ ਸੀ ਬੱਚਾ, ਅਚਾਨਕ ਆ ਗਿਆ ਟਰੱਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਸੋਸ਼ਲ ਮੀਡੀਆ ‘ਤੇ 16 ਸੈਕਿੰਡ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਬੱਚਾ ਖੜ੍ਹੇ ਬਾਈਕ ‘ਤੇ ਬੈਠਾ ਸੀ।ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਬਾਈਕ ਨੂੰ ਹਿਲਾ ਰਿਹਾ ਸੀ ਕਿਉਂਕਿ ਹੈਂਡਲ ਲਾਕ ਖੁੱਲ੍ਹਿਆ ਹੋਇਆ ਸੀ।

ਇਸ ਦੌਰਾਨ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਡਿੱਗ ਗਿਆ। ਜਦੋਂ ਬੱਚਾ ਡਿੱਗਿਆ ਤਾਂ ਇਕ ਟਰੱਕ ਸਾਈਡ ਤੋਂ ਲੰਘ ਗਿਆ। ਬਾਈਕ ਸਮੇਤ ਡਿੱਗਿਆ ਬੱਚਾ ਟਰੱਕ ਹੇਠ ਆ ਗਿਆ।ਇਸ ਤੋਂ ਬਾਅਦ ਆਸਪਾਸ ਦੇ ਲੋਕ ਅਤੇ ਮਾਪੇ ਆ ਗਏ ਜਿਨ੍ਹਾਂ ਨੇ ਬੱਚੇ ਨੂੰ ਚੁੱਕ ਲਿਆ।ਹਾਲਾਂਕਿ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।

https://twitter.com/MdFasahathullah/status/1468203051810844672

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਪਰਿਵਾਰ ਵਾਲਿਆਂ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੇ ਛੋਟੇ ਬੱਚੇ ਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡਣਾ ਚਾਹੀਦਾ ਸੀ।ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਬੱਚੇ ਨੂੰ ਨਾਲ ਲੈ ਗਿਆ ਹੁੰਦਾ ਤਾਂ ਅਜਿਹਾ ਹਾਦਸਾ ਨਾ ਵਾਪਰਦਾ।ਇਹ ਵੀਡੀਓ ਫੇਸਬੁੱਕ, ਟਵਿਟਰ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਆਪਣੇ ਕਮੈਂਟਸ ‘ਚ ਪਰਿਵਾਰ ‘ਤੇ ਸਵਾਲ ਕਰ ਰਹੇ ਹਨ।

Exit mobile version